Close
Menu

ਫਸਵਾਂ ਹੋਵੇਗਾ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਚੌਥਾ ਏਸ਼ੇਜ ਟੈਸਟ

-- 08 August,2013

eng

ਚੈਸਟਰ ਲੀ ਸਟ੍ਰੀਟ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਏਸ਼ੇਜ ‘ਤੇ ਆਪਣਾ ਕਬਜ਼ਾ ਕਾਇਮ ਰੱਖਣ ਤੋਂ ਬਾਅਦ ਇੰਗਲੈਂਡ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਟੈਸਟ ਮੈਚ ‘ਚ ਜਿੱਥੇ ਸੀਰੀਜ਼ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗਾ ਉੱਥੇ ਆਸਟਰੇਲੀਆ ਏਸ਼ੇਜ ‘ਚ ਵਾਪਸੀ ਕਰਨ ਲਈ ਸਿਰਤੋੜ ਯਤਨ ਕਰੇਗਾ। ਤੀਜਾ ਟੈਸਟ ਡਰਾਅ ਰਹਿਣ ਤੋਂ ਬਾਅਦ ਇੰਗਲੈਂਡ ਨੇ ਲੜੀ ‘ਚ 2-0 ਦੀ ਲੀਡ ਹਾਸਲ ਕਰ ਲਈ ਹੈ ਜਦਕਿ ਦੋ ਮੈਚ ਹੀ ਬਾਕੀ ਹਨ ਯਾਨੀ ਏਸ਼ੇਜ ਇੰਗਲੈਂਡ ਕੋਲ ਹੀ ਰਹੇਗੀ। ਉਂਝ ਲੜੀ ਬਰਾਬਰ ਰਹਿਣ ਦੀ ਵੀ ਸੰਭਾਵਨਾ ਹੈ ਪਰ 1972 ਤੋਂ ਬਾਅਦ ਅਜਿਹਾ ਕਦੇ ਨਹੀਂ ਹੋਇਆ। ਇੰਗਲੈਂਡ ਨੇ ਇਸ ਵਾਰ 14 ਦਿਨਾਂ ਦੇ ਅੰਦਰ ਹੀ ਏਸ਼ੇਜ ਆਪਣੇ ਨਾਂ ਕਰ ਲਈ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਇੰਨੀ ਜਲਦੀ ਉਸ ਨੇ ਇਹ ਕਮਾਲ ਕਰ ਦਿਖਾਇਆ ਹੈ। ਆਸਟਰੇਲੀਆ ਨੇ ਤੀਜੇ ਟੈਸਟ ਮੈਚ ‘ਚ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਮੀਂਹ ਕਾਰਨ ਮੈਚ ਡਰਾਅ ਹੋ ਗਿਆ। ਇਸ ਦੇ ਨਾਲ ਹੀ ਲਗਾਤਾਰ ਲਗਾਤਾਰ ਛੇ ਟੈਸਟਾਂ ਤੋਂ ਬਾਅਦ ਆਸਟਰੇਲੀਆ ਦੀ ਹਾਰ ਦਾ ਸਿਲਸਿਲਾ ਰੁਕ ਗਿਆ ਜੋ ਪਿਛਲੇ 29 ਸਾਲਾਂ ‘ਚ ਉਸ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ। ਆਸਟਰੇਲੀਆ 1985 ਦੇ ਲਗਾਤਾਰ ਸੱਤ ਟੈਸਟ ਹਾਰਨ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਬਚ ਗਿਆ।

Facebook Comment
Project by : XtremeStudioz