Close
Menu

ਫ਼ਰਜ਼ੀ ਸੁਨੇਹੇ: ‘ਵਟ੍ਹਸਐਪ’ ਤੋਂ ਪਛਾਣ ਤੇ ਜਗ੍ਹਾ ਜ਼ਾਹਿਰ ਕਰਨ ਦੀ ਮੰਗ

-- 01 November,2018

ਨਵੀਂ ਦਿੱਲੀ,  ਸਰਕਾਰ ਨੇ ਅੱਜ ਕਿਹਾ ਕਿ ‘ਵ੍ਹਟਸਐਪ’ ਤੋਂ ਸੁਨੇਹਿਆਂ ਦਾ ‘ਡੀਕ੍ਰਿਪਟ’ (ਕੋਡ ਤੋਂ ਬਗ਼ੈਰ) ਰੂਪ ਨਹੀਂ ਮੰਗਿਆ ਜਾ ਰਿਹਾ, ਪਰ ਅਜਿਹੇ ਵਿਅਕਤੀਆਂ ਦੀ ਪਛਾਣ ਤੇ ਜਗ੍ਹਾ ਬਾਰੇ ਸੂਚਨਾ ਮੰਗੀ ਜਾ ਰਹੀ ਹੈ ਜੋ ਫ਼ਰਜ਼ੀ ਸੁਨੇਹੇ ਭੇਜ ਕੇ ਹਿੰਸਾ ਤੇ ਹੋਰ ਅਪਰਾਧਾਂ ਨੂੰ ਸ਼ਹਿ ਦਿੰਦੇ ਹਨ। ‘ਵ੍ਹਟਸਐਪ’ ਦੇ ਉਪ ਪ੍ਰਧਾਨ ਕ੍ਰਿਸ ਡੇਨੀਅਲਜ਼ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੂਚਨਾ ਤਕਨੀਕ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਜਦੋਂ ਅਜਿਹੇ ਮਾਮਲਿਆਂ ਵਿਚ ਕਿਸੇ ਦੀ ਪਛਾਣ ਜ਼ਾਹਿਰ ਕਰਨ ਦੀ ਮੰਗ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸੁਨੇਹੇ ਵੀ ਜ਼ਾਹਿਰ ਕੀਤੇ ਜਾਣ। ਪ੍ਰਸਾਦ ਨੇ ਕਿਹਾ ਕਿ ਕ੍ਰਿਸ ਤੇ ਉਨ੍ਹਾਂ ਦੀ ਟੀਮ ਨੇ ਇਸ ਮਾਮਲੇ ’ਤੇ ਗ਼ੌਰ ਕਰਕੇ ਜਵਾਬ ਦੇਣ ਦਾ ਭਰੋਸਾ ਦਿੱਤਾ ਹੈ। ‘ਫੇਸਬੁੱਕ’ ਦੀ ਮਾਲਕੀ ਵਾਲੇ ‘ਵ੍ਹਟਸਐਪ’ ’ਤੇ ਕਈ ਮਹੀਨਿਆਂ ਤੋਂ ਫ਼ਰਜ਼ੀ ਸੁਨੇਹਿਆਂ ਨੂੰ ਨੱਥ ਪਾਉਣ ਸਬੰਧੀ ਦਬਾਅ ਪਾਇਆ ਜਾ ਰਿਹਾ ਹੈ। ਕੰਪਨੀ ਨੇ ਭਾਰਤ ਲਈ ਹੁਣ ਇਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਸਰਕਾਰ ਨਾਲ ਵੱਖ-ਵੱਖ ਨੁਕਤਿਆਂ ’ਤੇ ਰਾਬਤਾ ਰੱਖੇਗਾ। ਮੰਤਰੀ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਅਧਿਕਾਰੀ ਭਾਰਤ ਵਿਚ ਹੀ ਰਹਿ ਕੇ ਕੰਮ ਕਰੇ। ਉਨ੍ਹਾਂ ਨਾਲ ਹੀ ਕਿਹਾ ਕਿ ‘ਵਟ੍ਹਸਐਪ’ ਸੁਨੇਹੇ ਭੇਜਣ ਦਾ ਇਕ ਮਹੱਤਵਪੂਰਨ ਤੇ ਢਾਂਚਾ ਹੈ ਤੇ ਇਸ ਦੀ ਸੰਸਥਾਗਤ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ‘ਵਟ੍ਹਸਐਪ’ ਨੇ ਮੰਤਰਾਲੇ ਨਾਲ ਮਿਲ ਕੇ ਕੰਮ ਕਰਨ ਦਾ ਵੀ ਭਰੋਸਾ ਦਿੱਤਾ ਹੈ।

Facebook Comment
Project by : XtremeStudioz