Close
Menu

ਫਾਈਨਲ ‘ਚ ਹਾਰਿਆ ਸਨਮ

-- 15 September,2013

ਚੰਡੀਗੜ੍ਹ- 15 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੇ ਸਨਮ ਸਿੰਘ ਨੂੰ ਕੈਨੇਡਾ ਦੇ ਟੋਰਾਂਟੋ ‘ਚ ਹੋਏ 15000 ਡਾਲਰ ਦੇ ਆਈ.ਟੀ.ਐੱਫ ਮੈਂਸ ਫਿਊਚਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪਹਿਲਾ ਦਰਜਾ ਪ੍ਰਾਪਤ ਕੈਨੇਡਾ ਦੇ ਪੀਟਰ ਪੋਲੰਸਕੀ ਹੱਥੋਂ ਸਿੱਧੇ ਸੈੱਟਾਂ ‘ਚ 2-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਨਮ ਖਿਤਾਬੀ ਮੁਕਾਬਲੇ ‘ਚ ਸਥਾਨਕ ਖਿਡਾਰੀ ਨੂੰ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕਿਆ ਅਤੇ ਮੁਕਾਬਲਾ ਪੂਰੀ ਤਰ੍ਹਾਂ ਇਕ ਤਰਫਾ ਰਿਹਾ। ਦੁਨੀਆ ਦੇ 236ਵੀਂ ਰੈਂਕਿੰਗ ਦੇ ਖਿਡਾਰੀ ਪੋਲੰਸਕੀ ਦੀ 379ਵੀਂ ਰੈਂਕਿੰਗ ਦੇ ਸਨਮ ਖਿਲਾਫ ਇਹ ਦੂਜੀ ਜਿੱਤ ਹੈ। ਪੋਲੰਸਕੀ ਨੇ ਇਸ ਤੋਂ ਪਹਿਲਾਂ 2006 ‘ਚ ਕੈਨੇਡਾ ਓਪਨ ਦੇ ਜੂਨੀਅਰ ਵਰਗ ‘ਚ ਸਨਮ ਨੂੰ ਮਾਤ ਦਿੱਤੀ ਸੀ।

Facebook Comment
Project by : XtremeStudioz