Close
Menu

ਫਾਈ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਦੇ ਪੱਖ ‘ਚ ਅਮਰੀਕੀ ਥਿੰਕਟੈਂਕ

-- 06 August,2013

images (1)

ਵਾਸ਼ਿੰਗਟਨ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਇਕ ਮੁਖੀ ਥਿੰਕਟੈਂਕ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਲਈ ਗੁਪਤ ਤੌਰ ‘ਤੇ ਕੰਮ ਕਰਨ ਲਈ ਦੋ ਸਾਲ ਦੀ ਸਜ਼ਾ ਕੱਟ ਰਹੇ ਕਸ਼ਮੀਰੀ ਅਲਗਾਓਵਾਦੀ ਗੁਲਾਮ ਨਬੀ ਫਾਈ ਦੀ ਅਮਰੀਕੀ ਨਾਗਰਿਕਤਾ ਖਤਮ ਕਰਨ ਦੀ ਪੈਰਵੀ ਕੀਤੀ ਹੈ। ਇਨਵੈਸਟੀਗੇਟਿਵ ਪ੍ਰਾਜੈਕਟ ਆਨ ਟੇਰਰਿਜ਼ਮ (ਆਈ. ਪੀ. ਟੀ.) ਨੇ ਕਿਹਾ ਕਿ ਵਿਦੇਸ਼ੀ ਕੰਟਰੋਲ ਦੀਆਂ ਗਤੀਵਿਧੀਆਂ ਅਤੇ ਫਾਈ ਦੇ ਅਪਰਾਧਕ ਮਾਮਲੇ ਦੀ ਪਿਛੋਕੜ ਨੂੰ ਸਥਾਪਿਤ ਕਰਨ ਵਾਲੀ ਲੰਮੀ ਸਮਾ ਸੀਮਾ ਨੂੰ ਦੇਖਦੇ ਹੋਏ ਸੰਘੀ ਅਧਿਕਾਰੀਆਂ ਵਲੋਂ ਉਸ ਖਿਲਾਫ ਸਾਰੇ ਮੁਹੱਈਆ ਕਾਨੂੰਨੀ ਕਦਮਾਂ ਨੂੰ ਚੁੱਕਣਾ ਤਾਰਕਿਕ ਰਹੇਗਾ। ਉਸ ਨੇ ਕਿਹਾ ਕਿ ਇਨ੍ਹਾਂ ਕਦਮਾਂ ‘ਚ ਫਾਈ ਦੀ ਨਾਗਰਿਕਤਾ ਦਾ ਖਤਮ ਕੀਤਾ ਜਾਣਾ ਅਤੇ ਉਸ ਨੂੰ ਅਮਰੀਕਾ ਤੋਂ ਬਾਹਰ ਨਿਕਲਣਾ ਵੀ ਸ਼ਾਮਲ ਹੈ। ਫਾਈ ਆਪਣੀ ਦੋ ਸਾਲ ਦੀ ਸਜ਼ਾ ਨੂੰ ਅੱਧੇ ਤੋਂ ਜ਼ਿਆਦਾ ਸਮਾਂ ਜੇਲ ‘ਚ ਪੂਰਾ ਕਰ ਚੁੱਕਾ ਹੈ। ਉਸ ਨੂੰ ਆਈ. ਐਸ. ਆਈ. ਲਈ ਗੁਪਤ ਢੰਗ ਨਾਲ ਗੋਲੀਬਾਰੀ ਕਰਨ ਸਬੰਧਿਤ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

Facebook Comment
Project by : XtremeStudioz