Close
Menu

‘ਫਾਨੀ’ ਨਾਲ ਮਰਨ ਵਾਲਿਆਂ ਦੀ ਗਿਣਤੀ 34 ਹੋਈ

-- 06 May,2019

ਭੁਬਨੇਸ਼ਵਰ, 6 ਮਈ
ਚੱਕਰਵਾਤੀ ਤੂਫ਼ਾਨ ‘ਫਾਨੀ’ ਨਾਲ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵੱਧ ਕੇ 34 ਹੋ ਗਈ ਹੈ। ਤੂਫ਼ਾਨ ਦੇ ਉੜੀਸਾ ਤੱਟ ਨਾਲ ਖਹਿਣ ਦੇ ਦੋ ਦਿਨ ਮਗਰੋਂ ਨੇੜਲੇ ਇਲਾਕਿਆਂ ਵਿਚ ਭਾਰੀ ਤਬਾਹੀ ਹੋਈ ਹੈ ਤੇ ਸੈਂਕੜੇ ਲੋਕ ਪਾਣੀ ਤੇ ਬਿਜਲੀ ਦੀ ਕਮੀ ਨਾਲ ਜੂਝ ਰਹੇ ਹਨ। ਅਸਾਮ ਦੇ ਕਾਮਰੂਪ ਜ਼ਿਲ੍ਹੇ ਵਿਚ ‘ਫਾਨੀ’ ਦੇ ਪ੍ਰਭਾਵ ਕਾਰਨ ਹੀ ਕਿਸ਼ਤੀ ਡੁੱਬਣ ਨਾਲ ਇਕ ਵਿਅਕਤੀ ਡੁੱਬ ਗਿਆ ਜਦਕਿ ਚਾਰ ਤੈਰ ਕੇ ਬਾਹਰ ਆ ਗਏ। ਗੁਆਂਢੀ ਮੁਲਕ ਬੰਗਲਾਦੇਸ਼ ਵਿਚ ‘ਫਾਨੀ’ ਨਾਲ ਹੁਣ ਤੱਕ ਨੌਂ ਜਣੇ ਮਾਰੇ ਗਏ ਹਨ। ਤੂਫ਼ਾਨ ਕਾਰਨ ਪੁਰੀ ਸਥਿਤ ਸ੍ਰੀ ਜਗਨਨਾਥ ਮੰਦਰ ਨੂੰ ਵੀ ਹਲਕਾ ਨੁਕਸਾਨ ਪੁੱਜਾ ਹੈ। ਤੂਫ਼ਾਨ ਨਾਲ ਜ਼ਿਆਦਾ ਪ੍ਰਭਾਵਿਤ ਪੁਰੀ ਤੇ ਖੁਰੜਾ ਦੇ ਕਈ ਹਿੱਸਿਆਂ ਵਿਚ ਰਹਿ ਰਹੇ ਹਰ ਪਰਿਵਾਰ ਨੂੰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਭੋਜਨ ਸੁਰੱਖਿਆ ਐਕਟ ਤਹਿਤ 50 ਕਿਲੋਗ੍ਰਾਮ ਚੌਲ, ਦੋ ਹਜ਼ਾਰ ਰੁਪਏ ਨਗ਼ਦ ਤੇ ਪੌਲੀਥੀਨ ਸ਼ੀਟਾਂ ਦੇਣ ਦਾ ਐਲਾਨ ਕੀਤਾ ਹੈ। ਹੋਰਨਾਂ ਇਲਾਕਿਆਂ ਲਈ ਵੀ ਅਜਿਹੀ ਹੀ ਰਾਹਤ ਐਲਾਨੀ ਗਈ ਹੈ। ਪਟਨਾਇਕ ਨੇ ਕਿਹਾ ਕਿ ਸਰਕਾਰ ਨੇ ਅਗਲੇ 15 ਦਿਨਾਂ ਤੱਕ ਮੁਫ਼ਤ ਭੋਜਨ ਦਾ ਪ੍ਰਬੰਧ ਕੀਤਾ ਹੈ।
ਤੂਫ਼ਾਨ ਨਾਲ ਦਸ ਹਜ਼ਾਰ ਪਿੰਡਾਂ ਤੇ 52 ਸ਼ਹਿਰੀ ਖੇਤਰਾਂ ਦੇ ਕਰੀਬ ਇਕ ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਰਾਜ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਹਾਵੜਾ-ਚੇਨੱਈ ਰੂਟ ’ਤੇ ਰੇਲ ਸੇਵਾ ਕੁਝ ਹੱਦ ਤੱਕ ਬਹਾਲ ਕਰ ਦਿੱਤੀ ਗਈ ਹੈ

Facebook Comment
Project by : XtremeStudioz