Close
Menu

ਫਾਲੋਆਨ ਬਾਅਦ ਸ੍ਰੀਲੰਕਾ ਵੱਲੋਂ ਚੰਗੀ ਸ਼ੁਰੂਆਤ

-- 28 December,2014

ਕਰਾਈਸਟ ਚਰਚ, ਪਹਿਲੀ ਪਾਰੀ ਵਿੱਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਅੱਗੇ 138 ਦੌੜਾਂ ’ਤੇ ਢੇਰ ਹੋਣ ਬਾਅਦ ਫਾਲੋਆਨ ਕਰਨ ਵਾਲੀ ਸ੍ਰੀਲੰਕਾ ਦੀ ਟੀਮ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਇੱਥੇ ਆਪਣੀ ਦੂਜੀ ਪਾਰੀ ਵਿੱਚ ਚੰਗੀ ਸ਼ੁਰੂਆਤ ਕੀਤੀ। ਨਿਊੂਜ਼ੀਲੈਂਡ ਨੇ ਅੱਜ ਸਵੇਰੇ ਸੱਤ  ਵਿਕਟਾਂ ਉੱਤੇ 429 ਦੌੜਾਂ ਤੋਂ ਅੱਗੇ ਖੇਡਦਿਆਂ ਆਪਣੀ ਪਹਿਲੀ ਪਾਰੀ ਵਿੱਚ 441 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਉਸ ਦੇ ਗੇਂਦਬਾਜ਼ਾਂ ਨੇ ਸ੍ਰੀਲੰਕਾ ਨੂੰ ਪਹਿਲੀ ਪਾਰੀ  ਵਿੱਚ 42.4 ਓਵਰਾਂ ਵਿੱਚ 138 ਦੌੜਾਂ ’ਤੇ ਸਮੇਟ ਦਿੱਤਾ। ਇਸ ਤਰ੍ਹਾਂ ਨਿਊੂਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 303 ਦੌੜਾਂ ਦੀ ਲੀਡ ਮਿਲ ਗਈ। ਕੱਲ੍ਹ 195 ਦੌੜਾਂ ਦੀ ਤੂਫ਼ਾਨੀ ਪਾਰੀ ਖੇਡਣ ਵਾਲੇ ਨਿਊਜ਼ੀਲੈਂਡ ਦੇ ਕਪਤਾਨ ਬਰੈਡਨ ਮੈਕੁਲਮ ਨੇ ਸ੍ਰੀਲੰਕਾ ਨੂੰ ਫਾਲੋਆਨ ਲਈ ਸੱਦਾ ਦਿੱਤਾ। ਇਸ ਤੋਂ ਬਾਅਦ ਸ੍ਰੀਲੰਕਾ ਦੀ ਸਲਾਮੀ ਜੋੜੀ ਨੇ ਜੁਝਾਰੂਪਣ ਦਿਖਾਇਆ ਤੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਟੀਮ ਦਾ ਸਕੋਰ ਨੂੰ ਬਿਨਾਂ ਕਿਸੇ ਨੁਕਸਾਨ ਦੇ 84 ਦੌੜਾਂ ਤੱਕ ਪਹੁੰਚਾਇਆ। ਸ੍ਰੀਲੰਕਾ ਭਾਵੇਂ ਕਿ ਅਜੇ ਵੀ ਬੈਕਫੁੱਟ ਉੱਤੇ ਹੈ ਪਰ ਉਸ ਨੇ ਪਾਰੀ ਦੀ ਹਾਰ ਨੂੰ ਟਾਲਣ ਲਈ 219 ਦੀ ਜ਼ਰੂਰਤ ਹੈ। ਸਟੰਪ ਉਖੜਨ ਦੇ ਸਮੇਂ ਦੀਮੁਥ ਕਰੁਣਾਰਤਨੇ (49) ਤੇ ਕੌਸ਼ਲ ਸਿਲਵਾ (33) ਦੌੜਾਂ ’ਤੇ ਖੇਡ ਰਹੇ ਸਨ।
ਸ੍ਰੀਲੰਕਾ ਦੀ ਪਹਿਲੀ ਵਿੱਚ ਟਰੈਂਟ ਬੋਲਟ ਨੇ ਉਸ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ। ਉਸ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ੍ਰੀਲੰਕਾ ਦੀ ਤਰਫੋਂ ਐਂਜੇਲੋ ਮੈਥਿਊਜ਼ ਹੀ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕਰ ਸਕਿਆ। ਉਸ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ।

Facebook Comment
Project by : XtremeStudioz