Close
Menu

ਫਿਰਕੂ ਹਿੰਸਾ ਰੋਕਣਾ ਜ਼ਰੂਰੀ : ਸ਼ਿੰਦੇ

-- 24 September,2013

download

ਨਵੀਂ ਦਿੱਲੀ – 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਦੇਸ਼ ‘ਚ ਫਿਰਕੂ ਹਿੰਸਾ ਰੋਕਣ ਅਤੇ ਵੱਖ-ਵੱਖ ਫਿਰਕਿਆਂ ਵਿਚਾਲੇ  ਸੁਹਿਰਦਤਾ ਬਣਾਈ ਰੱਖਣ ਦੀ ਲੋੜ ‘ਤੇ ਅੱਜ ਜ਼ੋਰ ਦਿੱਤਾ।
ਸ਼੍ਰੀ ਸ਼ਿੰਦੇ ਨੇ ਰਾਸ਼ਟਰੀ ਏਕਤਾ ਪ੍ਰੀਸ਼ਦ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਫਿਰਕੂ ਦੰਗਿਆਂ ਦੇ ਕਾਰਨ ਜਾਨ ਮਾਲ ਦੇ ਨੁਕਸਾਨ ਅਤੇ ਵੱਡੀ ਗਿਣਤੀ ‘ਚ ਹਿਜ਼ਰਤ ‘ਤੇ ਅਫਸੋਸ ਜ਼ਾਹਿਰ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਿੰਤਾ ਜਤਾਈ ਕਿ ਫਿਰਕੂ ਤਾਕਤਾਂ ਵਧੇ ਹੋਏ ਹੌਸਲੇ ਦੇ ਨਾਲ ਸਮਾਜ ‘ਚ ਟਕਰਾਅ ਪੈਦਾ ਕਰਨ ਲੱਗੀਆਂ ਹਨ।

Facebook Comment
Project by : XtremeStudioz