Close
Menu

ਫਿਰੋਜ਼ਪੁਰ ਤੇ ਸਮਾਣਾ ਦੇ 5 ਬੂਥਾਂ ’ਚ 8 ਮਾਰਚ ਨੂੰ ਦੁਬਾਰਾ ਮਤਦਾਨ

-- 25 February,2015

ਚੰਡੀਗੜ੍, ਪੰਜਾਬ ਰਾਜ ਚੋਣ ਕਮਿਸ਼ਨ ਨੇ  ਸਮਾਣਾ ਅਤੇ ਫਿਰੋਜ਼ਪੁਰ ਦੇ ਇਕ-ਇਕ ਬੂਥ (ਕੁੱਲ 2 ਬੂਥਾਂ) ’ਚ ਵਾਪਰੀਆਂ ਕੁਝ ਘਟਨਾਵਾਂ ਕਾਰਨ ਇਨ੍ਹਾਂ ਦੀ ਚੋਣ 8 ਮਾਰਚ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਹੈ। ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਮਾਣਾ ਦੇ ਵਾਰਡ ਨੰਬਰ 7 ਦੇ ਦੋ ਬੂਥਾਂ 14 ਤੇ 15 ਅਤੇ ਫਿਰੋਜ਼ਪੁਰ ਦੇ ਵਾਰਡ ਨੰਬਰ 14 ਦੇ ਬੂਥਾਂ 31, 32 ਤੇ 33 ਦੀ ਮੁੜ ਚੋਣ ਹੋਵੇਗੀ। ਸਮਾਣਾ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਨੁਕਸਾਨ ਪਹੁੰਚਾਏ ਜਾਣ ਅਤੇ ਫਿਰੋਜ਼ਪੁਰ ਵਿਖੇ ਵੋਟਰ ਲਿਸਟਾਂ ’ਤੇ ਇਤਰਾਜ਼ ਕਾਰਨ ਵੋਟਾਂ ਪੈਣ ਦਾ ਕੰਮ ਰੋਕਿਆ ਗਿਆ ਅਤੇ ਹੁਣ ਇਨ੍ਹਾਂ 2 ਵਾਰਡਾਂ ਦੇ 5 ਬੂਥਾਂ ਦੀ ਚੋਣ 8 ਮਾਰਚ ਨੂੰ ਹੋਵੇਗੀ।

Facebook Comment
Project by : XtremeStudioz