Close
Menu

ਫਿਲਪੀਨਜ਼ ਦੇ ਤੂਫ਼ਾਨ ਪੀੜ੍ਹਤਾਂ ਲਈ 3 ਲੱਖ ਡਾਲਰ ਦੇਵੇਗਾ ਬ੍ਰਿਟਿਸ਼ ਕੋਲੰਬੀਆ

-- 15 November,2013

Philippines-flash-floods--007ਵੈਨਕੂਵਰ ,15 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਫਿਲੀਪੀਨਜ਼ ‘ਚ ਆਏ ਸ਼ਕਤੀਸ਼ਾਲੀ ਤੂਫਾਨ ‘ਹੈਯਾਨ’ ਦੇ ਪੀੜਤਾਂ ਦੀ ਸਹਾਇਤਾ ਲਈ ਬੀ.ਸੀ. ਵੱਲੋਂ 3 ਮਿਲੀਅਨ ਡਾਲਰ ਦਾਨ ਦੇਣ ਦਾ ਭਰੋਸਾ ਦਿੱਤਾ ਗਿਆ ਹੈ । ਦਾਨ ਦੀ ਇਹ ਰਾਸ਼ੀ ਰੈੱਡ ਕਰਾਸ ਸੰਸਥਾ ਰਾਹੀਂ ਪੀੜ੍ਹਤਾਂ ਤੱਕ ਪਹੁੰਚਾਈ ਜਾਵੇਗੀ । ਬੀਤੇ ਸ਼ੁੱਕਰਵਾਰ ਕੇਂਦਰੀ ਫਿਲਪੀਨਜ਼ ‘ਚ ਆਏ ਤੂਫਾਨ ਨੇ ਲੱਖਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ ਇਸ ਤੂਫਾਨ ਕਾਰਨ 12,000 ਤੋਂ ਵਧੇਰੇ ਮੌਤਾਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ । ਸਰੀ ਅਤੇ ਵੈਨਕੂਵਰ ‘ਚ ਫਿਲਪੀਨੋ ਮੂਲ ਦੇ ਤਕਰੀਬਨ ਇੱਕ ਲੱਖ ਲੋਕ ਵੱਸਦੇ ਹਨ । ਬੀ. ਸੀ.ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕਿਹਾ ਹੈ ਕਿ ਇਸ ਦੁੱਖ ਦੀ ਘੜੀ ‘ਚ ਉਹ ਫਿਲਪੀਨੋ ਸਮਾਜ ਦੇ ਲੋਕਾਂ ਦੇ ਨਾਲ ਖੜ੍ਹੇ ਹਨ । ਉਨ੍ਹਾਂ ਬੀ.ਸੀ. ਨਿਵਾਸੀਆਂ ਨੂੰ ਦਾਨ ਦੀ ਰਕਮ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਲਈ ਕਿਹਾ ਹੈ । ਦੂਜੇ ਪਾਸੇ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਫਿਲਪੀਨਜ਼ ਦੇ ਤੂਫਾਨ ਪੀੜ੍ਹਤਾਂ ਲਈ 9 ਦਸੰਬਰ ਤੱਕ ਦਿੱਤੀ ਜਾਣ ਵਾਲੀ ਦਾਨ ਦੀ ਰਕਮ ਦੇ ਬਰਾਬਰ ਆਪਣੇ ਵੱਲੋਂ ਹਿੱਸਾ ਪਾਉਣ ਦਾ ਐਲਾਨ ਕੀਤਾ ਗਿਆ ਹੈ ।

Facebook Comment
Project by : XtremeStudioz