Close
Menu

ਫਿਲਮਾਂ ‘ਚ ਕੰਮ ਨਾ ਕਰਨ ਦਾ ਕੋਈ ਦੁੱਖ ਨਹੀਂ ਹੈ : ਕਰਿਸ਼ਮਾ

-- 20 September,2013

Karishma-Kapoor-photos-12

ਨਵੀ ਦਿੱਲੀ- 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਕਰਿਸ਼ਮਾ ਕਪੂਰ ਨੂੰ ਇਨ੍ਹਾਂ ਦਿਨੀਂ ਫਿਲਮਾਂ ਵਿਚ ਕੰਮ ਨਾ ਕਰਨ ਦਾ ਕੋਈ ਦੁੱਖ ਨਹੀਂ ਹੈ। ਕਰਿਸ਼ਮਾ ਕਪੂਰ ਨੇ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਡੇਂਜਰਸ ਇਸ਼ਕ’ ਤੋਂ ਬਾਲੀਵੁੱਡ ਵਿਚ ਕਮਬੈਕ ਕੀਤਾ ਸੀ ਪਰ ਫਿਲਮ ਟਿਕਟ ਖਿੜਕੀ ‘ਤੇ ਬੁਰੀ ਤਰ੍ਹਾਂ ਨਾਲ ਨਕਾਰ ਦਿੱਤੀ ਗਈ ਸੀ। ਕਰਿਸ਼ਮਾ ਇਨ੍ਹਾਂ ਦਿਨੀਂ ਆਪਣੇ ਦੋ ਬੱਚਿਆਂ ਦੀ ਪਰਵਰਿਸ਼ ਵਿਚ ਰੁੱਝੀ ਹੋਈ ਹੈ ਅਤੇ ਫਿਲਮਾਂ ਵਿਚ ਕੰਮ ਨਾ ਕਰਨ ਸਕਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ।
ਕਰਿਸ਼ਮਾ ਨੇ ਕਿਹਾ, ”ਮੈਂ ਦੋ ਬੱਚਿਆਂ ਦੀ ਮਾਂ ਹਾਂ ਅਤੇ ਉਨ੍ਹਾਂ ਦੀ ਪਰਵਰਿਸ਼ ਕਰ ਉਨ੍ਹਾਂ ਨੂੰ ਬਿਹਤਰ ਜ਼ਿੰਦਗੀ ਦੇਣਾ ਮੇਰਾ ਸੁਪਨਾ ਹੈ। ਫਿਲਮਾਂ ਵਿਚ ਕੰਮ ਕਰਨਾ ਮੇਰੇ ਖੂਨ ਵਿਚ ਹੈ ਅਤੇ ਮੈਂ ਅਭਿਨੈ ਤੋਂ ਬੇਹੱਦ ਪਿਆਰ ਕਰਦੀ ਹੈ। ਇਕ ਸਵਾਲ ਦੇ ਜਵਾਬ ਵਿਚ ਕਰਿਸ਼ਮਾ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀਆਂ ਫਿਲਮਾਂ ਨਹੀਂ ਦੇਖਦੇ ਹਨ। ਮੈਂ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਨੂੰ ਦੇਖਣ ਲਈ ਜ਼ੋਰ ਵੀ ਨਹੀਂ ਦਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰੇ ਬੱਚੇ ਅਜੇ ਛੋਟੇ ਹਨ ਅਤੇ ਉਹ ਫਿਲਮਾਂ ਵਿਚ ਆਉਣਗੇ ਜਾਂ ਨਹੀਂ ਅਜੇ ਕਹਿਣਾ ਜਲਦਬਾਜ਼ੀ ਹੋਵੇਗੀ। ਮੇਰੇ ਬੱਚੇ ਫਿਲਮੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇਹ ਮੇਰੇ ਬੱਚਿਆਂ ਦਾ ਆਪਣਾ ਫੈਸਲਾ ਹੋਵੇਗਾ ਕਿ ਉਹ ਫਿਲਮਾਂ ਵਿਚ ਕੰਮ ਕਰਦੇ ਹਨ ਜਾਂ ਨਹੀਂ।

Facebook Comment
Project by : XtremeStudioz