Close
Menu

ਫਿਲਮ ਇੰਡਸਟਰੀ ‘ਚ ਸੰਜੋਗ ਨਾਲ ਆਈ : ਯਾਮੀ ਗੌਤਮ

-- 30 September,2013

ਮੁੰਬਈ ,30 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੀ ਨਵੀਂ ਅਦਾਕਾਰਾ ਯਾਮੀ ਗੌਤਮ ਨੇ ਕਿਹਾ ਕਿ ਉਹ ਸੰਜੋਗ ਨਾਲ ਫਿਲਮ ਇੰਡਸਟਰੀ ਵਿਚ ਆਈ ਹੈ। ਸਾਲ 2012 ‘ਚ ਪ੍ਰਦਰਸ਼ਿਤ ਫਿਲਮ ‘ਵਿੱਕੀ ਡੋਨਰ’ ਨਾਲ ਬਾਲੀਵੁੱਡ ਵਿਚ ਸ਼ੁਰੂਆਤ ਕਰਨ ਵਾਲੀ ਯਾਮੀ ਗੌਤਮ ਚੰਡੀਗੜ੍ਹ ਵਿਚ ਜਨਮੀ-ਪਲੀ ਹੈ। ਯਾਮੀ ਗੌਤਮ ਨੇ ਕਿਹਾ ਕਿ ਮੈਂ ਬਚਪਨ ਵਿਚ ਅਭਿਨੇਤਰੀ ਬਣਨ ਦਾ ਸੁਪਨਾ ਦੇਖਿਆ ਕਰਦੀ ਸੀ ਪਰ ਹੌਲੀ-ਹੌਲੀ ਪੜ੍ਹਾਈ ਵਿਚ ਲੱਗ ਗਈ। ਮੈਂ ਕਾਲਜ ਦੇ ਦਿਨਾਂ ਵਿਚ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਦਾਕਾਰਾ ਬਣਾਂਗੀ। ਯਾਮੀ ਗੌਤਮ ਨੇ ਕਿਹਾ ਕਿ ਸੰਜੋਗ ਨਾਲ ਇਸੇ ਦੌਰਾਨ ਮੈਂ ਟੀ. ਵੀ. ਸੀਰੀਅਲ ਲਈ ਆਡੀਸ਼ਨ ਦਿੱਤਾ ਅਤੇ ਬਾਅਦ ਵਿਚ ਕੁਝ ਵਿਗਿਆਪਨ  ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ।

Facebook Comment
Project by : XtremeStudioz