Close
Menu

ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੇ ਪ੍ਰਮੋਸ਼ਨ ਦੌਰਾਨ ਨਹੀਂ ਸੁਣਾਈ ਦੇਣਗੇ ਫਵਾਦ ਖਾਨ ‘ਤੇ ਜੋਕਸ

-- 10 October,2016
ਮੁੰਬਈ— ਬਾਲੀਵੁੱਡ ਫਿਲਮ ਨਿਰਮਾਤਾ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਹੋ ਰਹੇ ਵਿਵਾਦਾਂ ‘ਚ ਫਸ ਹੋਈ ਹੈ। ਮਨਸੇ ਦਾ ਕਹਿਣਾ ਹੈ ਕਿ ਕੋਈ ਵੀ ਅਜਿਹੀ ਫਿਲਮ ਮਹਾਰਾਸ਼ਟਰ ‘ਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ‘ਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੋਵੇਗਾ। ਅਜਿਹੇ ‘ਚ ਇਸ ਫਿਲਮ ਦੇ ਨਿਰਦੇਸ਼ਕ ਕਰਨ ਜੌਹਰ ਆਪਣਾ ਹਰ ਕਦਮ ਸੰਭਾਲ ਕੇ ਰੱਖ ਰਹੇ ਹਨ। ਇਸ ਫਿਲਮ ‘ਚ ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਅਨੁਸ਼ਕਾ ਸ਼ਰਮਾ ਮੁੱਖ ਕਿਰਦਾਰ ‘ਚ ਹਨ। ਫਿਲਮ ‘ਐ ਦਿਲ ਹੈ ਮੁਸ਼ਕਿਲ’ ਦਿਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਮਨਸੇ ਦੇ ਵਿਰੋਧ ਦੇ ਬਾਵਜੂਦ ਵੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ‘ਚ ਅਜੇ ਤੱਕ ਕੋਈ ਆਧਿਕਾਰਿਤ ਬਦਲਾਅ ਦੀ ਘੋਸ਼ਣਾ ਨਹੀਂ ਆਈ। ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੀ ਟੀਮ ਨੇ ਫਿਲਮ ਦੇ ਪ੍ਰਮੋਸ਼ਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਫਿਲਮ ਦੇ ਲਈ ਬਣੇ ਮਾਹੌਲ ਨੂੰ ਦੇਖਦੇ ਹੋਏ ਫਿਲਮ ਦੀ ਟੀਮ ਕਾਫੀ ਸੰਭਾਲ ਕੇ ਆਪਣੇ ਕਦਮ ਅੱਗੇ ਵਧਾ ਰਹੀ ਹੈ। ਇਸ ਫਿਲਮ ਦੀ ਟੀਮ ਨੇ ਰਿਐਲਿਟੀ ਸ਼ੋਅ ਖਾਸ ਤੌਰ ‘ਤੇ ਕਾਮੇਡੀ ਸ਼ੋਅ ਦੇ ਮੇਕਰਸ ਨੂੰ ਕਹਿ ਦਿੱਤਾ ਹੈ ਕਿ ਫਵਾਦ ਖਾਨ ‘ਤੇ ਕੋਈ ਜੋਕਸ ਨਾ ਬਣਾਏ ਜਾਣ।
ਸ਼ੋਅ ‘ਕਾਮੇਡੀ ਨਾਈਟਸ ਬਚਾਓ ਤਾਜ਼ਾ’ ਦੇ ਇਕ ਐਕਟਰ ਨੇ ਦੱਸਿਆ ਹੈ ਕਿ, ”ਅਸੀਂ ਸੁਣਿਆ ਹੈ ਕਿ ਫਿਲਮ ‘ਐ ਦਿਲ ਹੈ ਮੁਸ਼ਕਿਲ’ ਦੀ ਟੀਮ ਸਾਡੇ ਸ਼ੋਅ ‘ਚ ਫਿਲਮ ਦੇ ਪ੍ਰਮੋਸ਼ਨ ਲਈ ਆਉਣ ਵਾਲੀ ਹੈ। ਇਸ ਸ਼ੋਅ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਇਸ ਸ਼ੋਅ ‘ਚ ਰਣਬੀਰ ਕਪੂਰ ਮੁੱਖ ਸਿਤਾਰਿਆਂ ਨਾਲ ਨਜ਼ਰ ਆਉਣਗੇ। ਪਾਕਿਸਤਾਨ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਕੋਈ ਜੋਕਸ ਨਾ ਕਹੇ ਜਾਵੇ ਕਿਉਂਕਿ ਮਾਮਲਾ ਕਾਫੀ ਸੰਵੇਦਨਸ਼ੀਲ ਹੈ।”
ਜ਼ਿਕਰਯੋਗ ਹੈ ਕਿ ‘ਇੰਡੀਅਨ ਮੋਸ਼ਨ ਪਿਕਚਰਸ ਪ੍ਰੋਡਿਊਸਰ ਐਸੋਸੀਏਸ਼ਨ’ (ਇਮਪਾ) ਨੇ ਪਾਕਿਸਤਾਨੀ ਕਲਾਕਾਰਾਂ ਦੇ ਭਾਰਤੀ ਫਿਲਮਾਂ ‘ਚ ਕੰਮ ਕਰਨ ‘ਤੇ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਹੈ। ਦੂਜੇ ਪਾਸੇ ਮਨਸੇ ਲਗਾਤਾਰ ਅਜਿਹੀਆਂ ਫਿਲਮਾਂ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ‘ਚ ਪਾਕਿਸਤਾਨੀ ਕਲਾਕਾਰ ਕੰਮ ਕਰ ਰਹੇ ਹਨ।
Facebook Comment
Project by : XtremeStudioz