Close
Menu

ਫਿਲਮ ‘ਨਾਨਕ ਸ਼ਾਹ ਫਕੀਰ’ ਬਾਰੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ

-- 14 April,2015

ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਫਿਲਮ ‘‘ਨਾਨਕ ਸ਼ਾਹ ਫਕੀਰ’’ ਦੇ ਪ੍ਰਦਰਸ਼ਨ ’ਤੇ ਰੋਕ ਨਹੀਂ ਲਾਈ ਪਰ ਨਾਲ ਹੀ ਪੰਜਾਬ ਸਰਕਾਰ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਇਸ ਫਿਲਮ ਦੇ ਪ੍ਰਦਰਸ਼ਨ ’ਤੇ ਪਾਬੰਦੀ ਲਾਉਣ ਦੀ ਮੰਗ ਕਰਦੀ ਪਟੀਸ਼ਨ ’ਤੇ ਜਾਰੀ ਕੀਤਾ ਗਿਆ ਹੈ।
ਪਟੀਸ਼ਨ ’ਤੇ ਕਾਰਵਾਈ ਕਰਦਿਆਂ ਛੁੱਟੀਆਂ ’ਚ ਕਾਰਜਸ਼ੀਲ ਬੈਂਚ ਦੇ ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਕੇਸ ਦੀ ਸੁਣਵਾਈ ਵੀ 23 ਅਪਰੈਲ ’ਤੇ ਪਾ ਦਿੱਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਾਈ ਪਟੀਸ਼ਨ ਵਿਚ ਲੁਧਿਆਣਾ ਦੇ ਇਕ ਵਾਸੀ ਨੇ ਪਹਿਲਾਂ ਇਸ ਆਧਾਰ ’ਤੇ ਪਾਬੰਦੀ ਲਾਏ ਜਾਣ ਦੀ ਮੰਗ ਕੀਤੀ ਸੀ ਕਿ ਸਿੱਖ ਧਰਮ ਵਿਚ ਗੁਰੂ ਨਾਨਕ ਦੇਵ ਨੂੰ ‘ਮਨੁੱਖੀ ਜਾਮੇ’ ਵਿਚ ਦਿਖਾਏ ਜਾਣ ਦੀ ਮਨਾਹੀ ਹੈ।  ਭਾਰਤ ਸਰਕਾਰ, ਪੰਜਾਬ ਸਰਕਾਰ, ਡੀਜੀਪੀ (ਪੰਜਾਬ) ਤੇ ਸੀਬੀਐਫਸੀ ਵਿਰੁੱਧ ਪਾਈ ਪਟੀਸ਼ਨ ਵਿਚ ਪਟੀਸ਼ਨਰ ਸਤਪਾਲ ਸਿੰਘ ਨੇ ਆਪਣੇ ਵਕੀਲ ਰੰਜਨ ਲਖਨਪਾਲ ਰਾਹੀਂ ਦਾਅਵਾ ਕੀਤਾ ਸੀ ਕਿ ਗੁਰੂ ਨਾਨਕ ਦੇਵ ਨੂੰ ‘ਮਨੁੱਖ ਦੇ ਰੂਪ’ ਵਿਚ ਪੇਸ਼ ਕਰਨ ਨਾਲ ਦੁਨੀਆ ਭਰ ’ਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।  ਪਟੀਸ਼ਨਰ ਅਨੁਸਾਰ ਗੁਰੂਆਂ ਨੂੰ ‘ਮਨੁੱਖੀ ਜਾਮੇ’ ’ਚ ਦਿਖਾਉਣਾ ਤੇ ਬੁੱਤਪ੍ਰਸਤੀ, ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਉਲਟ ਹੈ।

Facebook Comment
Project by : XtremeStudioz