Close
Menu

ਫਿਲਮ ‘ਨਿਊਟਨ’ ਨੂੰ ਸੀ. ਆਈ. ਸੀ. ਏ. ਆਈ. ਐਵਾਰਡ

-- 20 February,2017

ਮੁੰਬਈ—ਰਾਜਕੁਮਾਰ ਰਾਓ ਅਤੇ ਅੰਜਲੀ ਪਾਟਿਲ ਸਟਾਰਰ ਸਿਆਸੀ ਵਿਅੰਗਾਤਮਕ ਫਿਲਮ ‘ਨਿਊਟਨ’ ਨੇ 67ਵੇਂ ਬਰਲਿਨ ਫਿਲਮ ਮਹਾਉਤਸਵ ਦੌਰਾਨ ਆਪਣੇ ਵਰਲਡ ਪ੍ਰੀਮੀਅਰ ‘ਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਆਰਟ ਸਿਨੇਮਾ (ਸੀ. ਆਈ. ਸੀ. ਏ. ਆਈ.) ਐਵਾਰਡ ਜਿੱਤਿਆ ਹੈ। ਰਾਓ ਨੇ ਟਵਿਟਰ ‘ਤੇ ਇਸ ਖਬਰ ਨੂੰ ਸਾਂਝਾ ਕਰ ਕਰ ਕੇ ਅਮਿਤ ਮਾਸੁਰਕਰ ਨਿਰਦੇਸ਼ਿਤ ਇਸ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਫਿਲਮ ਦੀ ਕਹਾਣੀ ਮੱਧ ਭਾਰਤ ਦੇ ਇਕ ਸੰਘਰਸ਼ਪੂਰਨ ਜੰਗਲ ‘ਚ ਚੋਣ ਡਿਊਟੀ ‘ਤੇ ਤਾਇਨਾਤ ਇਕ ਨਵੇਂ ਕਲਰਕ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਜ਼ਾਦ ਅਤੇ ਨਿਰਪੱਖ ਵੋਟਿੰਗ ਕਰਵਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ।

Facebook Comment
Project by : XtremeStudioz