Close
Menu

ਫਿਲਮ ਨਿਰਮਾਣ ਦੀ ਇਕ ਵੱਖਰੀ ਸ਼ੈਲੀ ਬਣਾਈ ਸੀ ਫਿਰੋਜ਼ ਖਾਨ ਨੇ

-- 24 September,2013

Feroz_Khanb10d8e6d8e520b6d9d0e203ccb4ca956

ਮੁੰਬਈ- ਹਿੰਦੀ ਫਿਲਮਾਂ ਦੇ ਨਿਰਮਾਤਾ-ਡਾਇਰੈਕਟਰ ਅਤੇ ਅਭਿਨੇਤਾ ਫਿਰੋਜ਼ ਖਾਨ ਨੂੰ ਬਾਲੀਵੁੱਡ ਦੀ ਇਕ ਅਜਿਹੀ ਸ਼ਖਸੀਅਤ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ, ਜਿੰਨਾਂ ਨੇ ਫਿਲਮ ਨਿਰਮਾਣ ਦੀ ਆਪਣੀ ਵਿਸ਼ੇਸ਼ ਸ਼ੈਲੀ ਬਣਾਈ ਸੀ। ਫਿਰੋਜ਼ ਖਾਨ ਵਲੋਂ ਬਣਾਈਆਂ ਗਈਆਂ ਫਿਲਮਾਂ ‘ਤੇ ਚਾਤ ਮਾਰੀਏ ਤਾਂ ਉਨ੍ਹਾਂ ਦੀਆਂ ਫਿਲਮਾਂ ਵੱਡੇ ਬਜਟ ਦੀਆਂ ਹੋਈਆਂ ਕਰਦੀਆਂ ਸਨ। ਜਿਸ ਵਿਚ ਵੱਡੇ ਸਿਤਾਰੇ, ਵਧੀਆ ਸੈੱਟ, ਖੂਬਸੂਰਤ ਲੋਕੇਸ਼ਨ, ਦਿਲ ਨੂੰ ਛੂਹ ਲੈਣ ਵਾਲੇ ਗੀਤ,-ਸੰਗੀਤ ਅਤੇ ਵਧੀਆ ਤਕਨੀਕ ਦੇਖਣ ਨੂੰ ਮਿਲਦੀ ਸੀ। ਅਭਿਨੇਤਾ ਦੇ ਰੂਪ ਵਿਚ ਵੀ ਫਿਰੋਜ਼ ਖਾਨ ਨੇ ਬਾਲੀਵੁੱਡ ਦੇ ਨਾਇਕ ਦੀ ਰਵਾਇਤੀ ਅਕਸ ਦੇ ਉਲਟ ਆਪਣੀ ਇਕ ਵਿਸ਼ੇਸ਼ ਸ਼ੈਲੀ ਬਣਾਈ। ਜੋ ਕਿ ਆਕਸ਼ਕ ਅਤੇ ਤੜਕ-ਭੜਕ ਵਾਲਾ ਅਕਸ ਸੀ।
25 ਸਤੰਬਰ 1939 ਨੂੰ ਬੰਗਲੌਰ ਵਿਚ ਜਨਮੇ ਫਿਰੋਜ਼ ਖਾਨ ਨੇ ਬਤੌਰ ਅਭਿਨੇਤਾ ਕੈਰੀਅਰ ਦੀ ਸ਼ੁਰੂਆਤ ਸਾਲ 1960 ਵਿਚ ਰਿਲੀਜ਼ ਫਿਲਮ ‘ਦੀਦੀ’ ਤੋਂ ਕੀਤੀ। ਇਸ ਫਿਲਮ ਦੇ ਬਾਅਦ ਫਿਰੋਜ਼ ਖਾਨ ਬਤੌਰ ਅਭਿਨੇਤਾ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਦੇ ਰਹੇ। ਫਿਰੋਜ਼ ਖਾਨ ਦੀ ਕਿਸਮਤ ਦਾ ਸਿਤਾਰਾ ਸਾਲ 1956 ਵਿਚ ਮਜੂਮਦਾਰ ਦੀ ਫਿਲਮ ‘ਉੱਚੇ ਲੋਕ’ ਤੋਂ ਚਮਕਿਆ।

Facebook Comment
Project by : XtremeStudioz