Close
Menu

ਫਿਲਮ ‘ਬੇਸ਼ਰਮ’ 4700 ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ

-- 02 October,2013

ਮੁੰਬਈ- ‘ਬਰਫੀ’, ‘ਰਾਕਸਟਾਰ’, ‘ਯੇ ਜਵਾਨੀ ਹੈ ਦੀਵਾਨੀ’ ਵਰਗੀਆਂ ਸੁਪਰਹਿੱਟ ਫਿਲਮਾਂ ਤੋਂ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਰਣਬੀਰ ਕਪੂਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਬੇਸ਼ਰਮ’ 4700 ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ ਜਿਨ੍ਹਾਂ ਵਿਚ 210 ਸਿਨੇਮਾਘਰ ਸਿਰਫ ਅਮਰੀਕਾ ਵਿਚ ਹਨ, ਜਿੱਥੇ ਇਹ ਫਿਲਮ ਰਿਲੀਜ਼ ਹੋਵੇਗੀ। ਰਣਬੀਰ ਦੀ ਇਸ ਫਿਲਮ ਵਿਚ ਉਨ੍ਹਾਂ ਦੇ ਮਾਤਾ-ਪਿਤਾ ਨੀਤੂ ਸਿੰਘ ਅਤੇ ਰਿਸ਼ੀ ਕਪੂਰ ਵੀ ਦਿਖਾਈ ਦੇਣਗੇ। ਇਹ ਪਹਿਲੀ ਅਜਿਹੀ ਫਿਲਮ ਹੈ ਜਿਸ ਵਿਚ ਮਾਂ-ਪਾਪਾ ਅਤੇ ਬੇਟਾ ਇਕੱਠੇ ਅਭਿਨੈ ਕਰ ਰਹੇ ਹਨ।
ਰਣਬੀਰ ਨੇ ਦੱਸਿਆ ਹੈ ਕਿ ਮਾਤਾ-ਪਿਤਾ ਨਾਲ ਫਿਲਮ ਵਿਚ ਕੰਮ ਕਰਨਾ ਆਪਣੇ ਆਪ ਵਿਚ ਇਕ ਵੱਖਰਾ ਅਨੁਭਵ ਹੈ। ਭਾਰਤੀ ਫਿਲਮ ਜਗਤ ਦੇ ਸੁਪਰਸਟਾਰ ਦਾ ਦਰਜਾ ਰੱਖਣ ਵਾਲੇ ਰਣਬੀਰ ਹਾਲਾਂਕਿ ਆਪਣੇ ਇਸ ਸਟੇਟਸ ‘ਚ ਜ਼ਿਆਦਾ ਸਹਜ ਮਹਿਸੂਸ ਨਹੀਂ ਕਰਦੇ ਹਨ। ਰਣਬੀਰ ਕਹਿੰਦੇ ਹਨ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਰਿਐਲਿਟੀ ਸ਼ੋਅ ਬਣਨ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਹਾਂ। ਮੈਂ ਅਜੇ ਕੁਆਰਾ ਹਾਂ ਇਸ ਲਈ ਮੇਰੇ ਬਾਰੇ ਵਿਚ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਬਣਾਉਣਾ ਜ਼ਿਆਦਾ ਆਸਾਨ ਹੈ।

Facebook Comment
Project by : XtremeStudioz