Close
Menu

ਫਿਲਮ ‘ਭੂਮੀ’ ਦੇ ਐਕਸ਼ਨ ਸੀਨ ਨੂੰ ਕਰਦੇ ਸੰਜੇ ਦੱਤ ਹੋਏ ਜ਼ਖ਼ਮੀ

-- 21 March,2017

ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਨ੍ਹੀਂ ਦਿਨੀ ਆਪਣੀ ਫਿਲਮ ‘ਭੂਮੀ’ ਦੀ ਸ਼ੂਟਿੰਗ ‘ਚ ਕਾਫੀ ਵਿਅਸਥ ਹਨ। ਸੰਜੇ ਦੀ ਇਸ ਫਿਲਮ ਦਾ ਪ੍ਰਸ਼ੰਸਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੇ ਇਕ ਸੀਨ ਦੌਰਾਨ ਸੰਜੇ ਦੱਤ ਜਖਮੀ ਹੋ ਗਏ ਹਨ। ਇਸ ਫਿਲਮ ‘ਚ ਐਕਸ਼ਨ ਸੀਨਜ਼ ਨੂੰ ਕਰਦੇ ਸਮੇਂ ਸੰਜੇ ਦੱਤ ਦੀ ਪਸਲੀਆਂ ‘ਚ ਸੱਟ ਲੱਗ ਗਈ ਹੈ। 

ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਇਕ ਐਕਸ਼ਲ ਸੀਨ ਨੂੰ ਕਰਦੇ ਸਮੇਂ ਸੰਜੇ ਨੇ ਗੁੰਡਿਆਂ ‘ਤੇ ਹਮਲਾ ਕਰਨਾ ਸੀ। ਜਿਸ  ਦੌਰਾਨ ਉਨ੍ਹਾਂ ਦੇ ਸੱਟ ਲੱਗ ਗਈ। ਇਸ ਤੋਂ ਬਾਅਦ ਨਾਲ ਹੀ ਸੰਜੇ ਦੱਤ ਨੂੰ ਤੇਜ਼ ਦਰਦ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਦੀ ਡਾਕਟਰੀ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਉਨ੍ਹਾਂ ਦੀਆਂ ਪਸਲੀਆਂ ‘ਚ ਹਲਕਾ ਜਿਹਾ ਫਰੈਕਚਰ ਹੋਇਆ ਹੈ। ਇਸ ਵਜਾ ਕਰਕੇ ਸੰਜੇ ਦੱਤ ਨੂੰ ਡਾਕਟਰ ਨੇ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਇਸ ਮਹੀਨੇ ਦੇ ਅੰਤ ਤਕ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸੰਜੇ ਦੱਤ ਪਹਿਲਾਂ ਵੀ ਜਖਮੀ ਹੋ ਚੁੱਕੇ ਸੀ। ਇਕ ਖੰਬੇ ਨਾਲ ਟਕਰਾ ਕੇ ਉਨ੍ਹਾਂ ਦੇ ਸੱਟ ਗਈ ਸੀ। ਫਿਲਮ ‘ਭੂਮੀ’ ਦੀ ਸ਼ੂਟਿੰਗ ਲਗਭਗ ਪੂਰੀ ਹੋਣ ਵਾਲੀ ਹੈ। ਇਸ ਫਿਲਮ ‘ਚ ਸੰਜੇ ਦੱਤ ਦੇ ਨਾਲ ਬਾਲੀਵੁੱਡ ਅਭਿਨੇਤਰੀ ਅਦਿਤੀ ਰਾਓ ਹੈਦਰੀ ਨਜ਼ਰ ਆਵੇਗੀ। 

Facebook Comment
Project by : XtremeStudioz