Close
Menu

ਫਿਲਮ ‘ਰਾਯ’ ਲਈ ਰਣਬੀਰ ਨੇ ਲਏ 15 ਕਰੋੜ ਰੁਪਏ

-- 06 August,2013

Ranbir Kapoor Jacqueline Fernandez Roy Movie First Look Poster

ਮੁੰਬਈ- ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਨੇ ਫਿਲਮ ‘ਯੇ ਜਵਾਨੀ ਹੈ ਦੀਵਾਨੀ’ ਦੀ ਸਫਲਤਾ ਦੇ ਬਾਅਦ ਆਪਣੀ ਕੀਮਤ ਵਧਾ ਲਈ ਹੈ ਅਤੇ ਉਨ੍ਹਾਂ ਨੇ ਫਿਲਮ ‘ਰਾਯ’ ਲਈ 15 ਕਰੋੜ ਰੁਪਏ ਲਏ ਹਨ। ਰਣਬੀਰ ਕਪੂਰ ਦੀ ਫਿਲਮ ‘ਯੇ ਜਵਾਨੀ ਹੈ ਦੀਵਾਨੀ’ ਅਜੇ ਹਾਲ ਹੀ ‘ਚ ਪ੍ਰਦਰਸ਼ਿਤ ਹੋਈ ਹੈ। ਇਸ ਫਿਲਮ ਨੇ ਟਿਕਟ ਖਿੜਕੀ ‘ਤੇ ਲਗਭਗ 190 ਕਰੋੜ ਰੁਪਏ ਦਾ ਸ਼ਾਨਦਾਰ ਵਪਾਰ ਕੀਤਾ ਹੈ। ਫਿਲਮ ਦੀ ਸਫਲਤਾ ਦੇ ਬਾਅਦ ਰਣਬੀਰ ਕਪੂਰ ਨੇ ਆਪਣੀ ਕੀਮਤ ਵਧਾ ਲਈ ਹੈ। ਰਣਬੀਰ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ਰਾਯ ਲਈ 15 ਕਰੋੜ ਰੁਪਏ ਦੀ ਭਾਰੀ ਰਕਮ ਲਈ ਹੈ।
ਜ਼ਿਕਰਯੋਗ ਹੈ ਕਿ ਟੀ. ਸੀਰੀਜ਼ ਦੇ ਬੈਨਰ ਹੇਠ ਬਣ ਰਹੀ ਫਿਲਮ ‘ਰਾਯ’ ਲਈ ਰਣਬੀਰ ਕਪੂਰ, ਅਰਜੁਨ ਰਾਮਪਾਲ ਅਤੇ ਜੈਕਲੀਨ ਫਰਨਾਂਡੀਜ ਦੀ ਚੋਣ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ਵਿਚ ਜੈਕਲੀਨ ਦੋਹਰੀ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਕ੍ਰਮਜੀਤ ਸਿੰਘ ਕਰ ਰਹੇ ਹਨ ਜੋ ਕਿ ਬਤੌਰ ਡਾਇਰੈਕਟਰ ਉਨ੍ਹਾਂ ਦੀ ਪਹਿਲੀ ਫਿਲਮ ਹੋਵੇਗੀ। ਇਸ ਫਿਲਮ ਵਿਚ ਰਣਬੀਰ ਕਪੂਰ ਨੇ ਇਕ ਸਟਾਈਲਿਸ਼ ਚੋਰ ਜਦ ਕਿ ਅਰਜੁਨ ਰਾਮਪਾਲ ਲੇਖਕ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਅਗਲੇ ਸਾਲ 6 ਜੂਨ ਨੂੰ ਪ੍ਰਦਰਸ਼ਿਤ ਹੋਵੇਗੀ।

Facebook Comment
Project by : XtremeStudioz