Close
Menu

ਫਿਲੀਪੀਂਸ ਅਤੇ ਤਾਇਵਾਨ ‘ਚ ਤੂਫਾਨ, ਚੀਨ ਨੂੰ ਖਤਰਾ

-- 21 September,2013

taiwan-flood

ਮਨੀਲਾ—21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇਸ ਸਾਲ ਦੇ ਸਭ ਤੋਂ ਸ਼ਕਤੀਸ਼ਾਲੀ ਉਸਾਗੀ ਤੂਫਾਨ ਦੇ ਕਾਰਨ ਫਿਲੀਪੀਂਸ ਅਤੇ ਤਾਇਵਾਨ ‘ਚ ਭਾਰੀ ਬਾਰਸ਼ ਹੋਈ ਅਤੇ ਤੇਜ਼ ਹਵਾ ਚੱਲਣ ਨਾਲ ਦਰੱਖਤ ਟੁੱਟ ਕੇ ਡਿੱਗ ਗਏ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ। ਇਹ ਖਤਰਨਾਕ ਤੂਫਾਨ ਹਾਂਗ ਕਾਂਗ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 250 ਕਿਲੋਮੀਟਰ ਪ੍ਰਤੀ ਘੰਟਿਆਂ ਦੇ ਰਫਤਾਰ ਨਾਲ ਵੱਧ ਰਹੇ ਇਸ ਤੂਫਾਨ ਕਾਰਨ ਫਿਲੀਪੀਂਸ ਦੇ ਉੱਤਰ ਵੱਲ ਬੈਟੈਂਸ ਟਾਪੂ ‘ਚ ਸੰਚਾਰ ਵਿਵਸਥਾ ਖਰਾਬ ਹੋ ਗਈ ਅਤੇ ਫਸਲਾਂ ਤਬਾਹ ਹੋ ਗਈ। ਬੈਟੈਂਸ ਦੇ ਗਵਰਨਰ ਵਿਸੈਂਟੇ ਗਾਟੋ ਨੇ ਮਨੀਲਾ ‘ਚ ਡੀ. ਜੈੱਡ. ਬੀ. ਬੀ ਨੂੰ ਕਿਹਾ ਕਿ ਤੂਫਾਨ ਬਹੁਤ ਖਤਰਨਾਕ ਹੈ। ਮੈਂ ਇਸ ਸਮੇਂ ਬਾਹਰ ਵੀ ਨਹੀਂ ਨਿਕਲ ਸਕਦਾ। ਕਈ ਦਰੱਖਤ ਟੁੱਟ ਗਏ ਹਨ ਅਤੇ ਬਿਜਲੀ ਵੀ ਨਹੀਂ ਹੈ। ਕਿਸੇ ਦੀ ਮਾਰਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਾਇਵਾਨ ‘ਚ ਕੁਝ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਿਸ਼ਤੀ ਸੇਵਾਵਾਂ ਠੱਪ ਹੋ ਗਈਆਂ ਹਨ। ਖਾਸ ਕਰਕੇ ਦੱਖਣੀ ਅਤੇ ਪੂਰਬੀ ‘ਚ ਸਕੂਲ, ਹੋਟਲ ਅਤੇ ਦਫਤਰ ਬੰਦ ਹਨ। ਉਸਾਗੀ ਤੂਫਾਨ ਦੱਖਣੀ ਚੀਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਹਾਂਗਕਾਂਗ ‘ਚ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਸ਼ਹਿਰ ਨੂੰ ਗੰਭੀਰ ਖਤਰਾ ਹੈ ਅਤੇ ਲੋਕਾਂ ਨੂੰ ਇਸ ਬਾਰੇ ‘ਚ ਸ
ੁਚੇਤ ਕਰ ਦਿੱਤਾ ਗਿਆ ਹੈ।

Facebook Comment
Project by : XtremeStudioz