Close
Menu

ਫਿਲੀਪੀਂਸ ‘ਚ ਜਹਾਜ਼ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 41 ਹੋਈ, ਕਈ ਲਾਪਤਾ

-- 03 July,2015

ਮਨੀਲਾ— ਫਿਲੀਪੀਂਸ ਵਿਚ ਸਮੁੰਦਰ ਵਿਚ ਜਹਾਜ਼ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ ਤੇ 12 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਤੱਟ ਰੱਖਿਅਕ ਬਲ ਦੇ ਅਨੁਸਾਰ ਬਚਾਅ ਦਲ ਨੂੰ ਅੱਜ ਤਿੰਨ ਲਾਸ਼ਾਂ ਹੋਰ ਮਿਲੀਆਂ। ਖਰਾਬ ਮੌਸਮ ਹੋਣ ਕਾਰਨ ਬਚਾਅਕਰਮੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੁੰਦਰ ਵਿਚ ਉੱਠਦੀਆਂ ਜ਼ਬਰਦਸਤ ਲਹਿਰਾਂ ਦੇ ਕਾਰਨ ਗੋਤਾਖੋਰਾਂ ਨੂੰ ਖੋਜ ਅਤੇ ਬਚਾਅ ਮੁਹਿੰਮ ਨੂੰ ਰੋਕਣਾ ਪਿਆ। ਇਸ ਕਾਰਨ ਰਬੜ ਦੀਆਂ ਕਿਸ਼ਤੀਆਂ ਰਾਹੀਂ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਿਆ ਗਿਆ ਹੈ। ਫਿਲੀਪੀਂਸ ਦੇ ਰਾਸ਼ਟਰੀ ਪੁਲਸ ਡਾਇਰੈਕਟਰ ਅਸ਼ੇਰ ਡੋਲਿਨਾ ਨੇ ਦੱਸਿਆ ਕਿ ਖੋਜ ਅਤੇ ਬਚਾਅ ਮੁਹਿੰਮ ਰਾਤ ਨੂੰ ਵੀ ਚਲਾਈ ਜਾ ਰਹੀ ਹੈ। ਤਲਾਸ਼ੀ ਮੁਹਿੰਮ ਵਿਚ ਫਿਲੀਪੀਂਸ ਤੱਟ ਰੱਖਿਅਕ ਬਲ ਦੇ ਨਾਲ ਹਵਾਈ ਫੌਜ ਦੇ ਦੋ ਹੈਲੀਕਾਪਟਰ ਵੀ ਲੱਗੇ ਹੋਏ ਹਨ।
ਜ਼ਿਕਰਯੋਗ ਹੈ ਕਿ ਰਾਜਧਾਨੀ ਮਨੀਲਾ ਦੇ ਦੱਖਣੀ ਲੇਅਟੇ ਸੂਬੇ ਦੀ ਬੰਦਰਗਾਹ ਤੋਂ ਕੱਲ੍ਹ 187 ਲੋਕਾਂ ਨੂੰ ਲੈ ਕੇ ਚੱਲਿਆ ਜਹਾਜ਼ ਕੁਝ ਦੇਰ ਬਾਅਦ ਹੀ ਡੁੱਬ ਗਿਆ ਸੀ, ਜਿਸ ਵਿਚ 36 ਲੋਕਾਂ ਦੀ ਮੌਤ ਹੋ ਗਈ ਸੀ। ਕਿਮ ਨਿਰਵਾਣ-ਬੀ ਜਹਾਜ਼ ਓਰਮਾਕ ਸ਼ਹਿਰ ਦੀ ਬੰਦਰਗਾਹ ਤੋਂ ਚੱਲਣ ਤੋਂ ਕੁਝ ਦੇਰ ਬਾਅਦ ਹੀ ਸਿਰਫ 100 ਮੀਟਰ ਦੀ ਦੂਰੀ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਹ ਜਹਾਜ਼ ਕੈਮੋਟੇਸ ਟਾਪੂ ਵੱਲ ਜਾ ਰਿਹਾ ਸੀ।

Facebook Comment
Project by : XtremeStudioz