Close
Menu

ਫਿਲੀਪੀਂਸ ਸੰਘਰਸ਼ ‘ਚ 18 ਲੋਕਾਂ ਦੀ ਮੌਤ, 40 ਜ਼ਖਮੀ

-- 14 September,2013

muslimbrotherhood7

ਮਨੀਲਾ—14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਫਿਲੀਪੀਂਸ ਦੇ ਜਾਂਬੋਆਂਗਾ ਸ਼ਹਿਰ ‘ਚ ਸਰਕਾਰ ਸਮਰਥਕ ਫੌਜ ਅਤੇ ਮੋਰੋ ਨੈਸ਼ਨਲ ਲਿਬਰੇਸ਼ਨ ਫਰੰਟ (ਐੱਮ. ਐੱਨ.ਐੱਲ. ਐੱਫ.)  ਦਰਮਿਆਨ ਚੱਲ ਰਹੇ ਸੰਘਰਸ਼ ‘ਚ 18 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ। ਖ਼ਬਰਾਂ ਅਨੁਸਾਰ ਹਥਿਆਰਬੰਦ ਬਲਾਂ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਡੋਮਿੰਗੋ ਟੁਟਾਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ‘ਚ 11 ਐੱਮ. ਐੱਨ.ਐੱਲ.ਐੱਫ.  ਦੇ ਮੈਂਬਰ ਸ਼ਾਮਲ ਹਨ। ਟੁਟਾਨ ਨੇ ਦੱਸਿਆ ਕਿ ਸੰਘਰਸ਼ ‘ਚ ਤਿੰਨ ਪੁਲਸ ਕਰਮੀ, ਦੋ ਆਮ ਨਾਗਰਿਕ, ਫੌਜ ਦੇ ਦੌ ਜਵਾਨ ਅਤੇ ਇਕ ਸਾਬਕਾ ਐੱਮ. ਐੱਨ.ਐੱਲ. ਐੱਫ. ਮੈਂਬਰ ਵੀ ਮਾਰਿਆ ਗਿਆ। ਜਾਂਬੋਆਂਗਾ ‘ਚ ਸ਼ੁੱਕਰਵਾਰ ਨੂੰ ਫੌਜ ਅਤੇ ਐੱਮ. ਐੱਨ.ਐੱਲ. ਐੱਫ. ਦਰਮਿਆਨ ਸੰਘਰਸ਼ ਦਾ ਪੰਜਵਾਂ ਦਿਨ ਸੀ। ਫੌਜ ਵਲੋਂ ਸਿਟੀ ਹਾਲ ‘ਚ ਝੰਡਾ ਲਹਿਰਾਉਣ ਤੋਂ ਰੋਕੇ ਜਾਣ ਤੋਂ ਬਾਅਦ ਐੱਮ. ਐੱਨ.ਐੱਲ. ਐੱਫ. ਨੇ ਸੋਮਵਾਰ ਨੂੰ ਲਗਭਗ 180 ਨਾਗਰਿਕਾਂ ਨੂੰ ਬੰਦੀ ਬਣਾ ਲਿਆ ਸੀ। ਐੱਮ. ਐੱਨ.ਐੱਲ. ਐੱਫ. ਮੁਸਲਿਮ ਬਾਗੀਆਂ ਦਾ ਗੁੱਟ ਹੈ, ਜੋ ਲੰਬੇ ਸਮੇਂ ਤੋਂ ਆਜ਼ਾਦ ਸੂਬੇ ਦੀ ਮੰਗ ਕਰਦ ਰਿਹਾ ਹੈ।

Facebook Comment
Project by : XtremeStudioz