Close
Menu

ਫਿਲੀਪੀਨ ਹਿੰਸਾ ‘ਚ 6 ਦੀ ਮੌਤ

-- 22 September,2013

ਮਨੀਲਾ—22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਫਿਲੀਪੀਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੈਂਪੰਗਾ ਸੂਬੇ ਦੇ ਇਕ ਹੀ ਘਰ ‘ਚ ਛੇ ਲੋਕਾਂ ਦੀ ਹੱਤਿਆ ਦੇ ਦੋਸ਼ੀਆਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪੁਲਸ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਸੈਨ ਫਰਨਾਂਡੋ ਸ਼ਹਿਰ ਦੇ ਤੇਲਾਬਸਤਾਗਨ ਪਿੰਡ ‘ਚ ਹੱਤਿਆ ਦੇ ਨਾਲ ਲੁੱਟਖੋਹ ਅਤੇ ਕਾਰ ਲੈ ਕੇ ਭੱਜਣ ਦੀ ਘਟਨਾ ਦੀ ਜਾਂਚ ਦੇ ਲਈ ਇਕ ਖਾਸ ਜਾਂਚ ਕਮੇਟੀ ‘ਏਡਜ਼ਰ ‘ ਦਾ ਗਠਨ ਕੀਤਾ ਗਿਆ ਹੈ। ਘਰ ਦਾ ਮਾਲਕ ਨਿਕੋਲਸ ਏਡਜ਼ਰ ਹਾਦਸੇ ‘ਚ ਜ਼ਖਮੀ ਹੋ ਗਿਆ ਜਿਸ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਏਡਜ਼ਰ ਪਰਿਵਾਰ ਦੇ ਦੋ ਮੈਂਬਰ ਅਤੇ ਚਾਰ ਸਹਾਇਕਾਂ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕੀਤੀ। ਕਾਤਲ ਏਡਜ਼ਰ ਦੀ ਗੱਡੀ ਨਾਲ ਹੀ ਲੈ ਕੇ ਭੱਜ ਗਏ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਮੁੱਖ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

Facebook Comment
Project by : XtremeStudioz