Close
Menu

‘ਫਿਲੌਰੀ’ ਦੇ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਰਿਸਪਾਂਸ ਤੋਂ ਖੁਸ਼ ਹੈ ਅਨੁਸ਼ਕਾ ਸ਼ਰਮਾ

-- 09 February,2017
ਨਵੀਂ ਦਿੱਲੀ—ਫਿਲਮ ‘ਫਿਲੌਰੀ’ ਦਾ ਟ੍ਰੇਲਰ ‘ਚ ਰੋਮਾਂਸ, ਕਾਮੇਡੀ ਅਤੇ ਰੋਮਾਂਚ ਨਾਲ ਭਰਪੂਰ ਹੈ। ਇਸ ਨੂੰ ਮਿਲ ਰਹੇ ਪ੍ਰਤੀਕਿਰਿਆ ਨਾਲ ਫਿਲਮ ਦੇ ਨਿਰਮਾਤਾ ਬੇਹੱਦ ਉਤਸ਼ਾਹਿਤ ਅਤੇ ਖੁਸ਼ ਹਨ, ਫਿਲਮ ਦਾ ਟ੍ਰੇਲਰ ਬੀਤੇ ਦਿਨ ਸੋਮਵਾਰ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੂੰ ਲੋਕਾਂ ਦੀ ਸਕਾਰਤਾਮਕ ਪ੍ਰਤੀਕਿਰਿਆ ਮਿਲੀ ਹੈ। ਅਨੁਸ਼ਕਾ ਇਸ ਫਿਲਮ ‘ਚ ਅਨੌਖੇ ਅਤੇ ਰੋਚਕ ਅੰਦਾਜ਼ ‘ਚ ਭੂਤ ਦਾ ਕਿਰਦਾਰ ਨਿਭਾਅ ਰਹੀ ਹੈ।
24 ਘੰਟੇ ‘ਚ ਹੀ ਇਸ ਟ੍ਰੇਲਰ ਨੂੰ ਯੂ-ਟਿਊਬ ‘ਤੇ 52 ਲੱਖ ਤੋਂ ਜ਼ਿਆਦਾ ਦੇਖਿਆਂ ਹੈ, ਨਾਲ ਹੀ ਇਸ ਨੂੰ 50 ਲੱਖ ਤੋਂ ਵਧ ਦੇਖਿਆਂ ਜਾ ਚੁੱਕਾ ਹੈ।
ਅਨੁਸ਼ਕਾ ਨੇ ਆਪਣੇ ਭਰਾ ਕਰਨੇਸ਼ ਸ਼ਰਮਾ ਨਾਲ ਆਪਣੇ ਬੈਨਰ ਕਲੀਨ ਸਟੇਟ ਫਿਲਮਜ਼ ਹੇਠਾ ਇਸ ਫਿਲਮ ਦੀ ਨਿਰਮਾਤਾ ਵੀ ਹੈ। ਉਸ ਨੇ ਮੁੰਬਈ ਫੋਨ ‘ਤੇ ਦੱਸਿਆ, ”ਅਸੀਂ ਬਹੁਤ ਖੁਸ਼ ਹਾਂ, ਜਦੋ ਇਸ ਤਰ੍ਹਾਂ ਦੀ ਫਿਲਮ ਬਣਾਉਦੇ ਹਾਂ ਤਾਂ ਤੁਹਾਨੂੰ ਪਤਾ ਹੁੰਦਾ ਕਿ ਲੋਕਾਂ ਦੀ ਇਸ ਪ੍ਰਤੀ ਪ੍ਰਤੀਕਿਰਿਆ ਦੇਣਗੇ ਕਿਉਂਕਿ ਤੁਸੀਂ ਵੱਖਰੀ ਕਹਾਣੀ ਕਹਿਣ ਦੀ ਕੋਸ਼ਿਸ਼ ਕਰਦੇ ਹੋ।
ਅਨੁਸ਼ਕਾ ਕਹਿੰਦੀ ਹੈ, ”ਇਸ ਲਈ ਜਦੋ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਦੀ ਹੈ, ਤਾਂ ਬਹੁਤ ਵਧੀਆ ਲੱਗਦਾ ਹੈ। ਅਸੀਂ ਵਧੀਆ ਪ੍ਰਤੀ ਕਿਰਿਆ ਲਈ ਅਭਾਰੀ ਹਾਂ ਅਤੇ ਅਸੀਂ ਫਿਲਮ ਦੇ ਬਾਕੀ ਪ੍ਰਚਾਰ ਲਈ ਉਰਜਾਵਾਨ ਮਹਿਸੂਸ ਕਰ ਰਹੇ ਹਨ। ਇਸ ਲਈ ਸ਼ਾਨਦਾਰ ਸ਼ੁਰੂਆਤ ਲਈ ਧੰਨਵਾਦ।”
ਟ੍ਰੇਲਰ ਦੀ ਸ਼ੁਰਆਤ ‘ਚ ਫਿਲਮ ‘ਲਾਈਕ ਆਫ ਪਾਈ’ ਦੇ ਅਭਿਨੇਤਾ ਸੂਰਜ ਵਰਮਾ ਇਕ ਐੱਨ.ਆਰ.ਆਈ. ਪੰਜਾਬੀ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ। ਜਿਨ੍ਹਾਂ ਦਾ ਵਿਆਹ ਮੰਗਲੀਕ ਹੋਣ ਕਾਰਨ ਉਨ੍ਹਾਂ ਦੀ ਮੰਗੇਤਰ ਨਾਲ ਕਰਾਉਣ ਤੋਂ ਪਹਿਲਾ ਇਕ ਦਰੱਖਤ ਨਾਲ ਕਰਵਾਇਆ ਜਾਂਦਾ ਹੈ। ਇਸ ‘ਚ ਰੋਮਾਂਚਕ ਮੋੜ ਉਸ ਸਮੇਂ ਆਉਂਦਾ, ਜਦੋ ਦਰੱਖਤ ‘ਤੇ ਰਹਿਣ ਵਾਲੀ ਭੂਤਨੀ (ਅਨੁਸ਼ਕਾ ਸ਼ਰਮਾ) ਉਸ ਦੇ ਪਿੱਛੇ ਪੈ ਜਾਂਦੀ ਹੈ।
ਅਦਾਕਾਰਾ ਨੇ ਮਖੋਲ ‘ਚ ਕਿਹਾ, ”ਮੈਂ ਇਨਸਾਨ ਦਾ ਕਿਰਦਾਰ ਨਿਭਾਅ ਕੇ ਬੋਰ ਹੋ ਗਈ ਸੀ। ਫਿਲਮ ‘ਚ ਮੇਰਾ ਭੂਤ ਵੱਖਰਾ ਅਤੇ ਮਜ਼ਾਕੀਆਂ ਹੈ।”
ਫਿਲਮ ‘ਚ ਦਿਲਜੀਤ ਦੋਸਾਂਝ ਵੀ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਦਾ ਹਿੱਸਾ ਬਣ ਕੇ ਉਹ ਖੁਸ਼ ਹੈ, ਫਿਲਮ ਦੇ ਨਿਰਦੇਸ਼ਕ ਅਣਸਾਈ ਲਾਲ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਨੂੰ ਕੁਝ ਨਵੇਂ ਅਤੇ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਅਵਨਿਤਾ ਦੱਤ ਨੇ ‘ਫਿਲੌਰੀ’ ਦੀ ਕਹਾਣੀ ਲਿਖੀ ਹੈ। ਫਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ।
Facebook Comment
Project by : XtremeStudioz