Close
Menu

ਫੀਫਾ ਭ੍ਰਿਸ਼ਟਾਚਾਰ ‘ਚ ਹੁਣ ਹਥਿਆਰਾਂ ਦੇ ਸੌਦੇ ਦਾ ਵੀ ਦੋਸ਼

-- 07 June,2015

ਬਰਲਿਨ- ਜਰਮਨ ਮੀਡੀਆ ਦੇ ਵਿਸ਼ਵ ਕੱਪ ਵੋਟਾਂ ਲਈ ਹਥਿਆਰਾਂ ਦੇ ਸੌਦੇ ਸੰਬੰਧੀ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੂਝ ਰਹੇ ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ (ਫੀਫਾ) ਸਾਹਮਣੇ ਇਕ ਹੋਰ ਤੂਫਾਨ ਖੜ੍ਹਾ ਹੋ ਗਿਆ ਹੈ।
ਜਰਮਨੀ ਦੀ ਅਖਬਾਰ ‘ਡਾਈ ਦਿ ਜਾਇੰਟ’ ਨੇ ਖੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਦੇਸ਼ ਦੇ ਉਸ ਸਮੇਂ ਦੇ ਚਾਂਸਲਰ ਗ੍ਰੇਹਾਰਡ ਸ਼ਰੋਡਰ ਨੇ ਸਾਲ 2006 ਵਿਸ਼ਵ ਕੱਪ ਮੇਜ਼ਬਾਨੀ ‘ਚ ਜਰਮਨੀ ਦਾ ਸਮਰਥਨ ਕਰਨ ਲਈ ਸਾਊਦੀ ਅਰਬ ਨੂੰ ਰਾਕੇਟ ਲਾਂਚਰ ਤੇ ਗ੍ਰਨੇਡ ਸਣੇ ਹਥਿਆਰਾਂ ਦੀ ਸਪਲਾਈ ਕੀਤੀ ਸੀ। ਇਸ ਦੇ ਨਾਲ ਹੀ ਹਥਿਆਰਾਂ ਨੂੰ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣ ਲਈ ਜਰਮਨੀ ਨੇ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਸਾਰੀਆਂ ਪਾਬੰਦੀਆਂ ਹਟਾ ਲਈਆਂ ਸਨ। ਅਖਬਾਰ ਦੇ ਦਾਅਵਿਆਂ ਤੋਂ ਬਾਅਦ ਸਾਲ 1998, 2006, 2010 ਦੇ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਵੀ ਜਾਂਚ ਦੇ ਘੇਰੇ ‘ਚ ਆ ਗਈ ਹੈ। ਇਸ ਤੋਂ ਇਲਾਵਾ ਮਿਸਰ ਨੇ ਵੀ ਫੀਫਾ ਦੇ ਸਾਬਕਾ ਉਪ ਪ੍ਰਧਾਨ ਜੈਕ ਵਾਰਨਰ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ।

Facebook Comment
Project by : XtremeStudioz