Close
Menu

ਫੀਫਾ ਰੈਂਕਿੰਗ ‘ਚ 10 ਸਥਾਨ ਹੇਠਾਂ ਖਿਸਕਿਆ ਭਾਰਤ

-- 13 September,2013

game72ਨਵੀ ਦਿੱਲੀ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਅਫਗਾਨਿਸਤਾਨ ਤੋਂ ਸੈਫ ਕੱਪ ‘ਚ ਹਾਰਨ ਤੋਂ ਬਾਅਦ ਭਾਰਤੀ ਫੁੱਟਬਾਲ ਨੂੰ ਇਕ ਵਾਰ ਫਿਰ ਬੁਰੀ ਖਬਰ ਨਾਲ ਰੂ-ਬੁ-ਰੂ ਹੋਣਾ ਪਿਆ। ਭਾਰਤ ਫੀਫਾ ਦੀ ਤਾਜ਼ਾ ਵਿਸ਼ਵ ਰੈਂਕਿੰਗ ‘ਚ 10 ਸਥਾਨ ਹੇਠਾਂ 155 ਵੇਂ ਸਥਾਨ ‘ਤੇ ਖਿਸਕ ਗਿਆ ਹੈ। ਭਾਰਤ ਕਾਠਮੰਡੂ ‘ਚ ਸੈਫ ਕੱਪ ਦੇ ਫਾਈਨਲ ‘ਚ ਅਫਗਾਨਿਸਤਾਨ ਤੋਂ 0-2 ਨਾਲ ਹਾਰ ਗਿਆ ਸੀ ਅਤੇ ਹੁਣ ਫੀਫਾ ਰੈਂਕਿੰਗ ਨੇ ਜ਼ਖਮ ‘ਤੇ ਲੂਣ ਛਿੜਕਣ ਵਾਲਾ ਕੰਮ ਕੀਤਾ। ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਣ ਵਾਲਾ ਅਫਗਾਨਿਸਤਾਨ 7 ਸਥਾਨ ਉੱਪਰ ਚੜ੍ਹ ਕੇ 132ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਵਰਤਮਾਨ ਵਿਸ਼ਵ ਚੈਂਪੀਅਨ ਸਪੇਨ ਫੀਫਾ ਰੈਂਕਿੰਗ ‘ਚ ਸਿਖਰ ‘ਤੇ ਬਣਿਆ ਹੋਇਆ ਹੈ। ਉਸ ਤੋਂ ਬਾਅਦ ਅਰਜਨਟੀਨਾ ਦਾ ਨੰਬਰ ਆਉਂਦਾ ਹੈ ਜੋ 2 ਸਥਾਨ ਅੱਗੇ ਵਧਿਆ ਹੈ ਜਰਮਨੀ ਇਕ ਸਥਾਨ ਹੇਠਾ ਤੀਸਰੇ ਸਥਾਨ ‘ਤੇ ਖਿਸਕ ਗਿਆ ਹੈ ਜਦਕਿ ਇਟਲੀ ਚੌਥੇ ਸਥਾਨ ‘ਤੇ ਹੈ।

Facebook Comment
Project by : XtremeStudioz