Close
Menu

‘ਫੁਕਰੇ 2’ ਹੋਰ ਵੀ ਜ਼ਿਆਦਾ ਮਜ਼ੇਦਾਰ ਅਤੇ ਮਨੋਰੰਜਕ ਹੋਵੇਗੀ : ਰਿਚਾ ਚੱਢਾ

-- 18 February,2017

ਮੁੰਬਈ— ਫਿਲਮ ‘ਫੁਕਰੇ-2’ ‘ਚ ਇਕ ਵਾਰ ਫਿਰ ਤੋਂ ਮਹਿਲਾ ਗੈਂਗਸਟਰ ਦਾ ਕਿਰਦਾਰ ਨਿਭਾਉਣ ਜਾ ਰਹੀ ਰਿਚਾ ਚੱਢਾ ਦਾ ਕਹਿਣਾ ਹੈ ਕਿ ਇਹ ਇਸ ਲੜੀ ਦੀ ਪਹਿਲੀ ਫਿਲਮ ‘ਫੁਕਰੇ’ ਦੇ ਮੁਕਾਬਲੇ ਜ਼ਿਆਦਾ ਬਿਹਤਰ ਹੋਵੇਗੀ। ਰਿਚਾ ਇਥੇ ਬੇਸਹਾਰਾ ਬੱਚਿਆਂ ਲਈ ਕੰਮ ਕਰਨ ਵਾਲੇ ਐੱਨ. ਜੀ. ਓ. ‘ਢਾਈ ਅਕਸ਼ਰ’ ਦੇ ਇਕ ਪ੍ਰੋਗਰਾਮ ‘ਚ ਅਭਿਨੇਤਾ ਅਲੀ ਫਜ਼ਲ ਨਾਲ ਸ਼ਰੀਕ ਹੋਈ।

ਉਸਨੇ ਕਿਹਾ ਕਿ ਇਹ ਫਿਲਮ ਬਹੁਤ ਸ਼ਾਨਦਾਰ ਫਿਲਮ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਫਿਲਮ ਤੋਂ ਬਿਹਤਰ ਹੋਵੇਗੀ। ਨਿਰਦੇਸ਼ਕ ਅਮੋਲ ਗੁਪਤਾ ਨਾਲ ‘ਢਾਈ ਅਕਸ਼ਰ’ ਦੇ ਬੋਰਡ ਮੈਂਬਰ ਅਲੀ ਇਸ ਪ੍ਰੋਗਰਾਮ ‘ਚ ‘ਫੁਕਰੇ’ ਦੇ ਕਲਾਕਾਰਾਂ ਮਨਜੋਤ ਸਿੰਘ ਅਤੇ ਵਰੁਣ ਸ਼ਰਮਾ ਨਾਲ ਵੀ ਸ਼ਾਮਲ ਹੋਏ। ਰਿਚਾ ਨੇ ਦੱਸਿਆ ਕਿ ਉੱਚੀ ਵਿਆਜ ਦਰ ‘ਤੇ ਉਧਾਰ ਦੇਣ ਵਾਲੀ ‘ਭੋਲੀ ਪੰਜਾਬਣ’ ਦੇ ਕਿਰਦਾਰ ਦੇ ਸਾਰ ਵਿਚ ਕੋਈ ਬਦਲਾਅ ਨਹੀਂ ਆਇਆ ਹੈ, ਪਰ ਕਹਾਣੀ ਅਤੇ ਰਚਨਾਤਮਕਤਾ ਪਹਿਲਾਂ ਦੇ ਮੁਕਾਬਲੇ ਪੂਰੀ ਤਰ੍ਹਾਂ ਵੱਖਰੀ ਹੈ।

Facebook Comment
Project by : XtremeStudioz