Close
Menu

ਫੁਟਬਾਲ ਕਲੱਬ ਨਾਲ ਜੁੜੇ ਬੋਲਟ

-- 28 February,2018

ਨਵੀਂ ਦਿੱਲੀ, ਦੁਨੀਆਂ ਦੇ ਤੇਜ਼ ਦੌੜਾਕ ਅਤੇ ਅੱਠ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਜਮੈਕਾ ਓਸੈਨ ਬੋਲਟ ਬਤੌਰ ਫੁਟਬਾਲਰ ਇੱਕ ਕਲੱਬ ਨਾਲ ਜੁੜ ਗਏ ਹਨ। 31 ਸਾਲ ਦੇ ਬੋਲਟ ਨੇ ਸੋਸ਼ਲ ਮੀਡੀਆ ’ਤੇ ਆਪਣੇ 10 ਸੈਕਿੰਡ ਦੇ ਇੱਕ ਵੀਡੀਓ ਵਿੱਚ ਇਹ ਜਾਣਕਾਰੀ ਦਿੱਤੀ। ਉਹ ਬੱਚਿਆਂ ਦੀ ਸੰਸਥਾ ਯੂਨੀਸੈਫ ਲਈ ਫੰਡ ਜੁਟਾਉਣ ਵਾਸਤੇ ਆਪਣੀ ਨਵੀਂ ਟੀਮ ਸ਼ੌਕਰ ਏਡ ਵਰਲਡ ਇਲੈਵਨ ਨਾਲ ਜੁੜ ਗਏ। ਹਾਲਾਂਕਿ ਬੋਲਟ ਮੈਨਚੈਸਟਰ ਯੁਨਾਈਟਿਡ ਫੁਟਬਾਲ ਕਲੱਬ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।
ਉਨ੍ਹਾਂ ਇੱਕ ਵਾਰ ਇੰਟਰਵਿਊ ਵਿੱਚ ਕਿਹਾ ਸੀ ਕਿ ਅਥਲੈਟਿਕ ਤੋਂ ਵਿਦਾਇਗੀ ਲੈਣ ਤੋਂ ਬਾਅਦ ਉਹ ਫੁਟਬਾਲ ਵਿੱਚ ਆਪਣਾ ਕਰੀਅਰ ਬਣਾਉਣ ਦੀ ਸੋਚ ਰਹੇ ਹਨ। ਪਿਛਲੇ ਸਾਲ ਅਗਸਤ ਦੌਰਾਨ ਲੰਡਨ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਬੋਲਟ ਆਖ਼ਰੀ ਵਾਰ ਰੇਸ ਵਿੱਚ ਉਤਰੇ ਸਨ ਜਿਥੇ ਉਨ੍ਹਾਂ ਨੇ 100 ਮੀਟਰ ਦੀ ਦੌੜ ਵਿੱਚ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਬੋਲਟ ਨੇ ਆਪਣੇ ਕਰੀਅਰ ਨੂੰ ਸਾਫ਼-ਸੁਥਰਾ ਰੱਖਿਆ ਅਤੇ ਹਮੇਸ਼ਾ ਖੇਡਾਂ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਦਾ ਸਮਰਥਨ ਕੀਤਾ।  ਬੋਲਟ ਨੇ ਪਿਛਲੀਆਂ ਤਿੰਨ ਓਲੰਪਿਕ ਖੇਡਾਂ ਵਿੱਚ ‘ਸਪ੍ਰਿੰਟ ਡਬਲ’ ਪੂਰਾ ਕੀਤਾ ਸੀ ਅਤੇ ਜੇਕਰ ਸਾਲ 2011 ਡੇਗੂ ਵਿੱਚ ਉਹ 100 ਮੀਟਰ ਫਾਈਨਲ ਰੇਸ ਲਈ ਅਯੋਗ ਨਾ ਦਿੱਤੇ ਜਾਂਦੇ ਤਾਂ ਇਸ ਫਰਾਟਾ ਦੌੜਾਕ ਨੇ ਆਖ਼ਰੀ ਚਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਵੀ ਆਪਣੇ ਨਾਮ ਕਰ ਲੈਣਾ ਸੀ।   

Facebook Comment
Project by : XtremeStudioz