Close
Menu

ਫੁਟਬਾਲ ਦੰਗੇ: ਮਿਸਰ ਦੀ ਅਦਾਲਤ ਵੱਲੋਂ ਗਿਆਰਾਂ ਨੂੰ ਮੌਤ ਦੀ ਸਜ਼ਾ

-- 20 April,2015

ਕਾਹਿਰਾ, ਮਿਸਰ ਦੀ ਇਕ ਅਦਾਲਤ ਨੇ 2012 ਵਿੱਚ ਹੋਏ ਫੁਟਬਾਲ ਦੰਗਿਅਾਂ ਦੇ ਮਾਮਲੇ ਵਿੱਚ ਅੱਜ 11 ਜਣਿਅਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੰਗਿਅਾਂ ਵਿੱਚ 74 ਫੁਟਬਾਲ ਪ੍ਰੇਮੀ ਮਾਰੇ ਗਏ ਸਨ। ਮਿਸਰ ਦੇ ਕਾਨੂੰਨ ਤਹਿਤ ਜਿਹਡ਼ੇ ਮਾਮਲਿਅਾਂ ਵਿੱਚ ਵੀ ਸਜ਼ਾ-ਏ-ਮੌਤ ਸੁਣਾਈ ਜਾਂਦੀ ਹੈ। ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਸੀਨੀਅਰ ਧਾਰਮਿਕ ਆਗੂ ਮੁਫਤੀ-ਏ-ਆਜ਼ਮ ਕੋਲ ਭੇਜਿਆ ਜਾਂਦਾ ਹੈ ਪਰ ਉਨ੍ਹਾਂ ਦਾ ਫੈਸਲਾ ਬਾਧਿਤ ਨਹੀਂ ਹੁੰਦਾ। ਅਦਾਲਤ ਇਸ ਕੇਸ ਦਾ ਆਖਰੀ ਫੈਸਲਾ 30 ਮਈ ਨੂੰ ਸੁਣਾਏਗੀ। ਦੱਸਣਯੋਗ ਹੈ ਕਿ ਮਿਸਰ ਦੀ ਪ੍ਰੀਮੀਅਰ ਲੀਗ ਦੌਰਾਨ ਕਾਹਿਰਾ ਦੀ ਅਲ ਅਹਿਲੀ ਅਤੇ ਘਰੇਲੂ ਟੀਮ ਅਲ ਮਸਰੀ ਦਰਮਿਅਾਨ ਫਰਵਰੀ, 2012 ਵਿੱਚ ਹੋਏ ਫੁਟਬਾਲ ਮੈਚ ਬਾਅਦ ਦੰਗੇ ਭਡ਼ਕ ਗਏ ਸਨ। ਉਸ ਵਿੱਚ ਅਲ ਅਹਿਲੀ ਟੀਮ ਦੇ 74 ਨੌਜਵਾਨ ਮਾਰੇ ਗਏ ਸਨ ਅਤੇ 500 ਤੋਂ ਜ਼ਿਆਦਾ ਫੱਟਡ਼ ਹੋ ਗਏ ਸਨ। ਅਲ ਮਸਰੀ ਟੀਮ ਦੇ ਸਮਰਥਕਾਂ ਨੇ ਚਾਕੂ, ਪੱਥਰਾਂ, ਬੋਤਲਾਂ ਅਤੇ ਪਟਾਕਿਅਾਂ ਨਾਲ ਅਲ ਅਹਿਲੀ ਟੀਮ ਦੇ ਪ੍ਰਸੰਸਕਾਂ ’ਤੇ ਹਮਲਾ ਕਰ ਦਿੱਤਾ ਸੀ।

Facebook Comment
Project by : XtremeStudioz