Close
Menu

ਫੁੱਟਬਾਲ ਪ੍ਰਸ਼ੰਸਕਾਂ ਦੀ ਸਿਹਤ ‘ਤੇ 50 ਲੱਖ ਪਾਉਂਡ ਖ਼ਰਚ ਕਰੇਗਾ ਯੂਰਪ

-- 17 October,2013

Football6-640x360ਲੰਦਨ,17 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਯੂਰਪ ‘ਚ ਪੁਰਸ਼ ਫੁੱਟਬਾਲ ਪ੍ਰਸ਼ੰਸਕਾਂ ਨੂੰ ਵੱਧ ਸਰਗਰਮ ਕਰਨ ਲਈ 50 ਲੱਖ ਪਾਉਂਡ ਤੋਂ ਵੀ ਵੱਧ ਰਕਮ ਖ਼ਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਗਲਾਸਗੋ ਯੂਨੀਵਰਸਿਟੀ ਦੀ ਅਗਵਾਈ ਵਿਚ ਇਕ ਪ੍ਰੋਗਰਾਮ ਨਿਰਧਾਰਤ ਕੀਤਾ ਜਾਵੇਗਾ ਜਿਸ ਦੇ ਤਹਿਤ 11 ਦੇਸਾਂ ਦੇ ਫੁੱਟਬਾਲ ਪ੍ਰਸ਼ੰਸਕਾਂ ਦੀ ਸਿਹਤ ‘ਤੇ ਧਿਆਨ ਦਿੱਤਾ ਜਾਵੇਗਾ। ਯੂਰਪ ‘ਚ ਹਰੇਕ ਹਫਤੇ ਦੋ ਕਰੋੜ ਤੋਂ ਵੱਧ ਲੋਕ ਟਾਪ ਡਿਵੀਜ਼ਨ ਫੁੱਟਬਾਲ ਦੇਖਦੇ ਹਨ ਅਤੇ ਇਸ ਤੋਂ ਵੱਧ ਲੋਕ ਟੀ. ਵੀ. ‘ਤੇ ਮੈਚ ਦੇਖਦੇ ਹਨ। ਯੂਰਪੀਅਨ ਯੂਨੀਅਨ ਵੱਲੋਂ ਜਾਰੀ ਰਕਮ ਰਾਹੀਂ ਚੋਟੀ ਦੇ ਕਲੱਬਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਅਤੇ ਪ੍ਰਸ਼ੰਸਕਾਂ ਨੂੰ ਸਿਹਤਮੰਦ ਡੇਲੀ ਰੁਟੀਨ ਦੇ ਲਈ ਪ੍ਰੇਰਿਆ ਜਾਵੇਗਾ। ਇਸ ਪ੍ਰੋਗਰਾਮ ਨੂੰ ‘ਯੂਰੋਫਿਟ’ ਨਾਂ ਦਿੱਤਾ ਗਿਆ ਹੈ ਅਤੇ ਇਸ ਰਾਹੀਂ ਲੋਕਾਂ ਨੂੰ ਆਪਣੀ ਟੀਮ ਦੇ ਨਾਲ ਬਣੇ ਰਹਿੰਦੇ ਹੋਏ ਆਪਣੀ ਜੀਵਨਸ਼ੈਲੀ ‘ਚ ਸਿਹਤਮੰਦ ਬਦਲਾਅ ਕਰ ਨੂੰ ਕਿਹਾ ਜਾਵੇਗਾ।

Facebook Comment
Project by : XtremeStudioz