Close
Menu

ਫੂਡ ਕਮਿਸ਼ਨ ਦੀ ਮੈਂਬਰ ਵੱਲੋਂ ਰੋਪੜ ਅਤੇ ਹੁਸ਼ਿਆਰਪੁਰ ਦੇ ਸਕੂਲਾਂ ਦਾ ਦੌਰਾ

-- 26 December,2018

ਚੰਡੀਗੜ•, 26 ਦਸੰਬਰ :
ਸੂਬੇ ਵਿੱਚ ਮਿਡ ਡੇਅ ਯੋਜਨਾ ਦੇ ਲਾਗੂਕਰਨ ਦੀ ਜਾਂਚ ਲਈ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਜਸਵਿੰਦਰ ਕੁਮਾਰ ਵੱਲੋਂ ਰੋਪੜ ਦੇ 5 ਅਤੇ ਹੁਸ਼ਿਆਰਪੁਰ ਦੇ 3 ਸਕੂਲਾਂ ਦਾ ਦੌਰਾ ਕੀਤਾ ਗਿਆ। 
ਸ੍ਰੀਮਤੀ ਜਸਵਿੰਦਰ ਕੁਮਾਰ ਨੇ ਕਿਹਾ ਕਿ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਦੀ ਅਗਵਾਈ ਹੇਠ ਕਮਿਸ਼ਨ ਸੂਬੇ ਵਿੱਚ ਨੈਸ਼ਨਲ ਫੂਡ ਸੇਫਟੀ ਐਕਟ (ਐਨ.ਐਫ.ਐਸ.ਏ.) ਦੀਆਂ ਧਾਰਾਵਾਂ ਨੂੰ ਲਾਗੂ ਕਰਨ ਲਈ ਪੂਰੀ ਤਰ•ਾਂ ਵਚਨਬੱਧ ਹੈ। ਉਨ•ਾਂ ਕਿਹਾ ਕਿ ਐਨ.ਐਫ.ਐਸ.ਏ. ਦੇ ਢੁਕਵੇਂ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਦੇ ਮੈਂਬਰਾਂ ਵੱਲੋਂ ਨਿਯਮਤ ਤੌਰ ‘ਤੇ ਸਕੂਲਾਂ ਅਤੇ ਆਂਗਨਵਾੜੀਆਂ ਦਾ ਦੌਰਾ ਕੀਤਾ ਜਾਂਦਾ ਹੈ। 
ਆਪਣੇ ਇਸ ਦੌਰੇ ਦੌਰਾਨ ਸੀ੍ਰਮਤੀ ਜਸਵਿੰਦਰ ਕੁਮਾਰ ਨੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਇਸ ਯੋਜਨਾ ਦੇ ਲਾਗੂਕਰਨ ਸਬੰਧੀ ਕੁਝ ਮਾਮੂਲੀ ਊਣਤਾਈਆਂ ਪਾਈਆਂ ਅਤੇ ਇਨ•ਾਂ ਸਮੱÎਸਿਆਵਾਂ ਨੂੰ ਜਲਦੀ ਦੂਰ ਕਰਨ ਦਾ ਆਦੇਸ਼ ਦਿੱਤਾ। 
ਸ੍ਰੀਮਤੀ ਜਸਵਿੰਦਰ ਕੁਮਾਰ ਨੇ ਮਹਿਸੂਸ ਕੀਤਾ ਕਿ ਜੇ ਸਕੂਲਾਂ ਨੂੰ ਪਹਿਲਾਂ ਤੋਂ ਹੀ ਤਿਆਰ ਭੋਜਨ ਮੁਹੱਇਆ ਕਰਵਾਇਆ ਜਾਵੇ ਤਾਂ ਇਹ ਜ਼ਿਆਦਾ ਉੱਚਿਤ ਹੋਵੇਗਾ। ਉਨ•ਾਂ ਪੌਸ਼ਟਿਕਤਾ ਨੂੰ ਵਧਾਉਣ ਲਈ ਸਲਾਦ ਵੀ ਰੋਜ਼ਾਨਾ ਮਿਡ ਡੇਅ ਮੀਲ ਵਿੱਚ ਸ਼ਾਮਲ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸਕੂਲਾਂ ਨੂੰ ਖੁਦ ਸਬਜ਼ੀਆਂ ਉਗਾਉਣ ਅਤੇ ਰਹਿੰਦ-ਖੂਹੰਦ ਤੋਂ ਖਾਦ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। 

Facebook Comment
Project by : XtremeStudioz