Close
Menu

ਫੇਸਬੁੱਕ ਨੇ 19 ਅਰਬ ਵਿੱਚ ਖਰੀਦੀ ਵਟਸਐਪ

-- 22 February,2014

ਨਿਊਯਾਰਕ – ਸੋਸ਼ਲ ਨੈਟਵਕਿੰਗ ਸਾਈਟ ਫੇਸਬੁੱਕ ਨੇ ਮੋਬਾਈਲ ਮੈਸੇਜਿੰਗ ਸੇਵਾ ਵਟਸਐਪ ਨੂੰ 19 ਅਰਬ ਡਾਲਰ ਵਿੱਚ ਖਰੀਦਣ ਦਾ ਸਮਝੌਤਾ ਕੀਤਾ ਹੈ। ਫੇਸਬੁੱਕ ਦੇ ਹੁਣ ਤੱਕ ਦੇ ਇਸ ਸਭ ਤੋਂ ਵੱਡੇ ਕਬਜ਼ੇ ਨਾਲ ਮੋਬਾਈਲ ਕਮਿਊਨਿਕੇਸ਼ਨ ਖੇਤਰ ਵਿੱਚ ਕੰਪਨੀ ਨੂੰ ਵੱਡੀ ਪਹੁੰਚ ਹਾਸਲ ਹੋ ਜਾਵੇਗੀ। ਇਸ ਕਬਜ਼ੇ ਨਾਲ ਫੇਸਬੁੱਕ ਨੂੰ ਵਟਸਐਪ ਦੇ 45 ਕਰੋੜ ਗ੍ਰਾਹਕ ਹਾਸਲ ਹੋ ਜਾਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹਨ।

19 ਅਰਬ ਡਾਲਰ ਦੀ ਰਕਮ ਵਿੱਚੋਂ 15 ਅਰਬ ਡਾਲਰ ਦੀ ਰਕਮ ਫੇਸਬੁੱਕ ਸ਼ੇਅਰਾਂ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਵਿੱਚੋਂ ਤਿੰਨ ਅਰਬ ਡਾਲਰ ਦੇ ਸ਼ੇਅਰ ਪਾਬੰਦੀਆਂ ਵਾਲੇ ਹੋਣਗੇ। ਇਨ੍ਹਾਂ ਨੂੰ ਚਾਰ ਸਾਲ ਵਿੱਚ ਵੇਚਿਆ ਜਾ ਸਕੇਗਾ। ਚਾਰ ਅਰਬ ਡਾਲਰ ਦੀ ਰਕਮ ਨਕਦ ਭੁਗਤਾਨ ਕੀਤੀ ਜਾਵੇਗੀ।

ਕੰਪਨੀ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਕਬਜ਼ੇ ਨਾਲ ਕਨੇਕਿਟਵਿਟੀ ਵਧਾਉਣ ਅਤੇ ਦਿਸ਼ਾਪੂਰਨ ਅਤੇ ਸਸਤੀ ਇੰਟਰਨੈਟ ਸੇਵਾਵਾਂ ਦੇਣ ਦੇ ਫੇਸਬੁੱਕ ਤੇ ਵਟਸਐਪ ਦੋਵਾਂ ਦੇ ਮਿਸ਼ਨ ‘ਚ ਮਿਲੇਗੀ। ਵਟਸਐਪ ‘ਤੇ ਖਪਤਕਾਰ ਸਮਾਰਟਫੋਨ ਜ਼ਰੀਏ ਟੈਕਸਟ, ਪਿਕਚਰ ਅਤੇ ਵੀਡੀਓ ਸ਼ੇਅਰ ਕਰ ਸਕਦੇ ਹਨ।

ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੇ ਕਿਹਾ ਕਿ ਇਸ ਕਬਜ਼ੇ ਨਾਲ ਵਟਸਐਪ ਦਾ ਬਰਾਂਡ ਪ੍ਰਭਾਵਿਤ ਨਹੀਂ ਹੋਵੇਗਾ। ਮੋਬਾਈਲ ਮੈਸੇਜਿੰਗ ਕੰਪਨੀ ਦਾ ਦਫਤਰ ਕੈਲੀਫੋਰਨੀਆ ਦੇ ਮਾਓਂਟੇਨ ਵਿਊ ਵਿੱਚ ਬਣਿਆ ਰਹੇਗਾ। ਇਹ ਇਕ ਅਰਬ ਲੋਕਾਂ ਨੂੰ ਜੋੜਨ ਵਾਲਾ ਪਲੇਟਫਾਰਮ ਹੈ। ਇਸ ਦੇ ਸੰਸਥਾਪਕ ਜੇਨ ਕਾਓਮ ਨੂੰ ਮੈਂ ਲੰਬੇ ਸਮੇਂ ਤੋਂ ਜਾਣਦਾ ਹਾਂ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਸਾਝੇਦਾਰ ਬਣਾਉਣ ਨੂੰ ਲੈ ਕੇ ਉਤਸ਼ਾਹਿਤ ਹਾਂ।

ਕਾਓਮ ਨੇ ਆਪਣੇ ਬਲਾਗ ‘ਤੇ ਕਿਹਾ ਹੈ ਕਿ ਵਟਸਐਪ ਦੇ ਮੁੱਖ ਮੈਸਜਿੰਗ ਪ੍ਰੋਡਕਟ ਅਤੇ ਫੇਸਬੁੱਕ ਦੇ ਮੈਸੇਂਜਰ ਐਪ ਦਾ ਕੰਮ ਸੁਤੰਤਰ ਰੂਪ ਨਾਲ ਜਾਰੀ ਰਹੇਗਾ। ਵਟਸਐਪ ਰਾਹੀਂ ਕੀਤੇ ਜਾਣ ਵਾਲੇ ਮੈਸੇਜ ਪੂਰੇ ਸੰਸਾਰਕ ਟੈਲੀਕਾਮ ਖੇਤਰ ਵਿੱਚ ਹੋਣ ਵਾਲੇ ਐਸ ਐਮ ਐਸ ਦੀ ਗਿਣਤੀ ਦੇ ਨੇੜੇ ਪਹੁੰਚ ਚੁੱਕੇ ਹਨ। ਹਰ ਰੋਜ਼ 10 ਲੱਖ ਨਵੇਂ ਖਪਤਕਾਰ ਵਟਸਐਪ ਨਾਲ ਜੁੜ ਰਹੇ ਹਨ।

ਯੂਕ੍ਰੇਨ ਮੂਲ ਦੇ ਜੇਨ ਕਾਓਮ ਅਤੇ ਅਮਰੀਕਾ ਦੇ ਬ੍ਰਾਈਨ ਐਕਟਨ ਨੇ ਕੈਲੀਫੋਰਨੀਆ ਦੇ ਮਾਓਂਟੇਨ ਵਿਊ ਵਿੱਚ ਸਾਲ 2009 ‘ਚ ਵਟਸਐਪ ਦੀ ਸਥਾਪਨਾ ਕੀਤੀ। 37 ਸਾਲਾ ਕਾਓਮ ਵਟਸਐਪ ਦੇ ਸੀ ਈ ਓ ਹਨ। ਕੰਪਨੀ ਵਿੱਚ ਉਨ੍ਹਾਂ ਦੀ 45 ਫੀਸਦੀ ਹਿੱਸੇਦਾਰੀ ਹੈ। ਫੇਸਬੁੱਕ ਨਾਲ ਇਸ ਸੌਦੇ ਨਾਲ ਕਾਓਮ ਕਰੀਬ 42,160 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਬਣ ਜਾਣਗੇ। ਸਾਲ 2007 ਵਿੱਚ ਯਾਹੂ ਦੀ ਨੌਕਰੀ ਛੱਡਣ ਦੇ ਬਾਅਦ ਕਾਓਮ ਅਤੇ ਐਕਟਨ ਨੇ ਫੇਸਬੁੱਕ ਵਿੱਚ ਨੌਕਰੀ ਲਈ ਅਰਜ਼ੀ ਦਿੱਤੀ ਸੀ, ਪਰ ਉਨ੍ਹਾਂ ਨੂੰ ਇਸ ਸਾਈਟ ਵਿੱਚ ਨੌਕਰੀ ਨਹੀਂ ਮਿਲੀ ਸੀ।

Facebook Comment
Project by : XtremeStudioz