Close
Menu

ਫੇਸਬੁੱਕ ਵੱਲੋਂ ਉਠਾਏ ਕਦਮ ਕਾਫੀ ਨਹੀਂ: ਜੈਸਿੰਡਾ

-- 29 March,2019

ਕ੍ਰਾਈਸਟਚਰਚ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਫੇਸਬੁੱਕ ਵੱਲੋਂ ਸ਼ਵੇਤ ਰਾਸ਼ਟਰਵਾਦ ਦੀ ਭਾਵਨਾ ਨੂੰ ਹਮਾਇਤ ਦੇਣ ’ਤੇ ਲਾਈ ਰੋਕ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਕ੍ਰਾਈਸਟਚਰਚ ’ਚ ਮਸਜਿਦਾਂ ’ਤੇ ਹਮਲੇ ਨੂੰ ਦੇਖਦਿਆਂ ਅਜੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਆਰਡਨ ਨੇ ਕਿਹਾ ਕਿ ਕ੍ਰਾਈਸਟਚਰਚ ਕਾਂਡ ਤੋਂ ਸਬਕ ਸਿੱਖੇ ਜਾਣ ਦੀ ਲੋੜ ਹੈ ਅਤੇ ਨਿਊਜ਼ੀਲੈਂਡ ਇਸ ਬਹਿਸ ’ਚ ਸਰਗਰਮ ਭੂਮਿਕਾ ਨਿਭਾ ਸਕਦਾ ਹੈ।

Facebook Comment
Project by : XtremeStudioz