Close
Menu

ਫੈਡਰਰ 100ਵੇਂ ਖਿਤਾਬ ਤੋਂ ਤਿੰਨ ਜਿੱਤ ਦੂਰ

-- 02 November,2018

ਪੈਰਿਸ— ਸਵਿਸ ਸਟਾਰ ਰੋਜਰ ਫੈਡਰਰ ਨੇ ਇਟਲੀ ਦੇ ਫੈਬੀਓ ਫੋਗਨਿਨੀ ਨੂੰ 6-4, 6-3 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਇਸ ਨਾਲ ਇਹ 37 ਸਾਲਾ ਮਹਾਨ ਖਿਡਾਰੀ ਆਪਣੇ ਕਰੀਅਰ ਦੇ 100ਵੇਂ ਖਿਤਾਬ ਤੋਂ ਸਿਰਫ ਤਿੰਨ ਜਿੱਤ ਦੂਰ ਹੈ। 20 ਵਾਰ ਦੇ ਮੇਜਰ ਚੈਂਪੀਅਨ ਫੈਡਰਰ ਨੇ ਪਿਛਲੇ ਹਫਤੇ ਆਪਣੀ 99ਵੀਂ ਟਰਾਫੀ ਬਾਸਿਲ ‘ਚ ਘਰੇਲੂ ਕੋਰਟ ‘ਤੇ ਹਾਸਲ ਕੀਤੀ ਸੀ।
ਹੁਣ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਹੋਵੇਗਾ। ਉਹ 2015 ਦੇ ਬਾਅਦ ਇੱਥੇ ਪੈਰਿਸ ਮਾਸਟਰਸ ‘ਚ ਪਹਿਲੀ ਵਾਰ ਖੇਡ ਰਹੇ ਹਨ। ਉਨ੍ਹਾਂ ਨੇ ਇੱਥੇ 2011 ‘ਚ ਖਿਤਾਬ ਜਿੱਤਿਆ ਸੀ। ਨਿਸ਼ੀਕੋਰੀ ਨੇ ਕੇਵਿਨ ਐਂਡਰਸਨ ਨੂੰ 6-4, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਚਾਰ ਵਾਰ ਦੇ ਪੈਰਿਸ ਚੈਂਪੀਅਨ ਨੋਵਾਕ ਜੋਕੋਵਿਚ ਨੇ ਵੀ ਅੰਤਿਮ ਚਾਰ ‘ਚ ਜਗ੍ਹਾ ਬਣਾਈ। ਉਹ ਬੋਸਨੀਆ ਦੇ ਦਾਮਿਰ ਜੁਮਹੁਰ ‘ਤੇ 6-1, 2-1 ਨਾਲ ਬੜ੍ਹਤ ਬਣਾਏ ਸੀ ਪਰ ਉਸੇ ਸਮੇਂ ਵਿਰੋਧੀ ਖਿਡਾਰੀ ਨੇ ਸੱਟ ਕਾਰਨ ਮੈਚ ਤੋਂ ਹਟਣ ਦਾ ਫੈਸਲਾ ਕੀਤਾ।

Facebook Comment
Project by : XtremeStudioz