Close
Menu

ਫੈਲਿਨ ਦੇ ਬਾਅਦ ਹੜ੍ਹ ਨਾਲ ਪ੍ਰਭਾਵਿਤ ਉੜੀਸਾ ਦੇ 2 ਜ਼ਿਲਿਆਂ ‘ਚ 2.5 ਲੱਖ ਲੋਕ ਫਸੇ

-- 15 October,2013

ਭੁਵਨੇਸ਼ਵਰ—ਚੱਕਰਵਤੀ ਤੁਫਾਨ ਦੇ ਬਾਅਦ ਹੋਈ ਭਾਰੀ ਬਾਰਸ਼ ਦੇ ਨਾਲ ਉੜੀਸਾ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਅਤੇ ਬਾਲੇਸ਼ਵਰ ਅਤੇ ਮਯੂਰਭੰਜ ਜ਼ਿਲੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਬਾਲੇਸ਼ਵਰ ‘ਚ 2.5 ਲੱਖ ਤੋਂ ਜ਼ਿਆਦਾ ਲੋਕ ਫੱਸ ਗਏ। ਇਲਾਕੇ ਦੀਆਂ ਕਈ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਹਨ। ਸ਼ਨੀਵਾਰ ਦੀ ਰਾਤ ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ‘ਚ ਤੁਫਾਨ ਦੇ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਖਾਸ ਤੌਰ ‘ਤੇ ਉੜੀਸਾ ‘ਚ ਜ਼ਿਆਦਾ ਤਬਾਹੀ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ 2 ਜ਼ਿਲਿਆਂ ‘ਚ ਮੀਂਹ ਦੇ ਨਾਲ ਹੜ੍ਹ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ। ਸੂਤਰਾਂ ਦੇ ਅਨੁਸਾਰ ਪੱਛਮੀ ਬੰਗਾਲ ਦੇ ਤੱਟੀ ਖੇਤਰ ਦੇ ਕੋਲ ਚੱਕਰਵਾਤੀ ਤੂਫਾਨ ਦੇ ਕਾਰਨ ਇਕ ਜਹਾਜ਼ ਦੇ ਡੁੱਬਣ ਦਾ ਸ਼ੱਕ ਹੈ ਪਰ ਇਸ ਦੇ ਚਾਲਕ ਦਲ ਦੇ ਮੈਂਬਰਾਂ ‘ਚ ਸ਼ਾਮਲ 17 ਚੀਨੀ ਅਤੇ ਇਕ ਇੰਡੋਨੇਸ਼ੀਆ ਦੇ ਨਾਗਰਿਕ ਨੂੰ ਬਚਾ ਲਿਆ ਗਿਆ। ਉੜੀਸਾ ‘ਚ ਵਿਸ਼ੇਸ਼ ਰਾਹਤ ਪ੍ਰਮੁੱਖ ਪੀ.ਕੇ. ਮੋਹਪਾਤਰ ਦੇ ਅਨੁਸਾਰ ਬੁੱਧਬਲੰਗਾ ਅਤੇ ਸੁਬਰਨਰੇਖਾ ਵਰਗਿਆਂ ਨਦੀਆਂ ‘ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ। ਭੱਦਰਕ ਅਤੇ ਗੰਜਾਮ ਜ਼ਿਲਿਆਂ ‘ਚ ਵੀ ਹੜ੍ਹ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਉੜੀਸਾ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਅਤੇ ਰਾਹਤ ਕਾਰਜਾਂ ਦੇ ਲਈ ਸੈਨਾ, ਜਲਸੈਨਾ, ਹਵਾਈ ਸੈਨਾ ਅਤੇ ਐਨ.ਡੀ.ਆਰ.ਐਫ.ਦੇ ਦਲਾਂ ਦੀ ਮਦਦ ਲਈ ਜਾ ਰਹੀ ਹੈ। ਤੂਫਾਨ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਇਨ੍ਹਾਂ ‘ਚ ਮਯੂਰਭੰਜ ਅਤੇ ਭੱਦਰਕ ਜ਼ਿਲਿਆਂ ‘ਚ ਮਾਰੇ ਗਏ 4 ਲੋਕ ਵੀ ਸ਼ਾਮਲ ਹਨ।

Facebook Comment
Project by : XtremeStudioz