Close
Menu

ਫੌਜੀ ਪਰੇਡ ਹਮਲੇ ਪਿੱਛੇ ‘ਜਿਹਾਦੀ ਵੱਖ-ਵਾਦੀਆਂ’ ਦਾ ਹੱਥ: ਈਰਾਨ

-- 25 September,2018

ਤਹਿਰਾਨ— ਈਰਾਨ ਦੇ ਖੂਫੀਆ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਜਾਂਚਕਰਤਾਵਾਂ ਨੂੰ ਪਤਾ ਲੱਗਿਆ ਹੈ ਕਿ ਪਿਛਲੇ ਹਫਤੇ ਅਹਿਵਾਜ ‘ਚ ਫੌਜ ਦੀ ਪਰੇਡ ‘ਤੇ ਹਮਲੇ ਪਿੱਛੇ ਜਿਹਾਦੀ ਵੱਖ-ਵਾਦੀਆਂ ਦਾ ਹੱਥ ਸੀ। ਮੰਤਰਾਲੇ ਨੇ ਆਪਣੀ ਵੈੱਬਸਾਈਟ ‘ਤੇ ਦੱਸਿਆ ਕਿ ਅਰਬ ਪ੍ਰਕਿਰਿਆ-ਵਾਦੀ ਦੇਸ਼ਾਂ ਵਲੋਂ ਸਮਰਥਿਤ ਜਿਹਾਦੀ ਵੱਖ-ਵਾਦੀ ਸਮੂਹਾਂ ਨਾਲ ਸਬੰਧਤ ਇਕ ਅੱਤਵਾਦੀ ਦਸਤੇ ਦੇ ਪੰਜ ਮੈਂਬਰਾਂ ਦੀ ਪਛਾਣ ਕੀਤੀ ਗਈ ਹੈ।

ਬਿਆਨ ‘ਚ ਦੱਸਿਆ ਗਿਆ ਕਿ ਅੱਤਵਾਦੀਆਂ ਦੇ ਲੁਕਣ ਦੇ ਟਿਕਾਣਿਆਂ ਦਾ ਪਤਾ ਲਗਾ ਲਿਆ ਗਿਆ ਹੈ ਤੇ ਹਮਲੇ ‘ਚ ਸ਼ਾਮਲ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਫੌਜੀ ਤੇ ਸੰਚਾਰ ਉਪਕਰਨ ਨਾਲ ਧਮਾਕਾਖੇਜ਼ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਸ਼ਨੀਵਾਰ ਨੂੰ ਖੁਜੇਸਤਾਨ ਸੂਬੇ ‘ਚ 1980-88 ਦੇ ਈਰਾਨ-ਈਰਾਕ ਯੁੱਧ ਦੀ ਸ਼ੁਰੂਆਤ ਦੀ ਵਰ੍ਹੇਗੰਢ ਮੌਕੇ ਆਯੋਜਿਤ ਪਰੇਡ ‘ਤੇ ਹੋਏ ਹਮਲੇ ‘ਚ 24 ਲੋਕਾਂ ਦੀ ਮੌਤ ਹੋ ਗਈ ਸੀ।

Facebook Comment
Project by : XtremeStudioz