Close
Menu

ਫੌਜ, ਘੁਸਪੈਠੀਆਂ ਵਿਚਾਲੇ ਗੋਲਾਬਾਰੀ ਦਾ ਸਿਲਸਿਲਾ 13ਵੇਂ ਦਿਨ ਵੀ ਜਾਰੀ

-- 07 October,2013

ਸ਼੍ਰੀਨਗਰ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਕੰਟਰੋਲ ਲਾਈਨ ਨਾਲ ਲੱਗੇ ਇਲਾਕੇ ‘ਚ ਘਿਰੇ ਹੋਏ ਉਗਰਵਾਦੀਆਂ ਦੇ ਖਿਲਾਫ ਫੌਜੀ ਕਰਾਵਾਈ ਐਤਵਾਰ ਨੂੰ 13ਵੇਂ ਦਿਨ ਵੀ ਜਾਰੀ ਹੈ ਅਤੇ ਦੋਹਾਂ ਪਾਸਿਓਂ ਰੁਕ-ਰੁਕ ਕੇ ਫਾਇਰਿੰਗ ਹੋ ਰਹੀ ਹੈ। ਫੌਜ ਨੇ ਦੇਖਿਆ ਕਿ 30-40 ਲੋਕਾਂ ਦਾ ਇਕ ਸਮੂਹ ਘਾਟੀ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਉਸ ਨੇ 24 ਸਤੰਬਰ ਨੂੰ ਸ਼ਾਲ ਭੱਟੀ ਪਿੰਡ ਵਿਚ ਘੁਸਪੈਠ ਵਿਰੁਧ ਆਪਣੀ ਮੁਹਿੰਮ ਸ਼ੁਰੂ ਕੀਤੀ। ਇਹ ਮੁਹਿੰਮ ਅਜੇ ਵੀ ਕੰਟਰੋਲ ਲਾਈਨ ਨਾਲ ਲੱਗੇ ਇਕ ਵੱਡੇ ਇਲਾਕੇ ਵਿਚ ਜਾਰੀ ਹੈ। ਅਜੇ ਤੱਕ 7 ਉਗਰਵਾਦੀ ਮਾਰੇ ਜਾ ਚੁੱਕੇ ਹਨ। ਫੌਜ ਨੇ ਇਨ੍ਹਾਂ ਰਿਪੋਰਟਾਂ ਨੂੰ ਬੇਤੁਕੀ ਦੱਸਿਆ ਕਿ ਘੁਸਪੈਠੀਆਂ ਨੇ ਕੁਝ ਚੌਕੀਆਂ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਹਿੰਮ ‘ਚ ਫੌਜ ਦਾ ਪੂਰਾ ਕੰਟਰੋਲ ਹੈ।

Facebook Comment
Project by : XtremeStudioz