Close
Menu

ਫੌਜ ਦੇ 8 ਦਿਨ ਦੇ ਖਰਚੇ ‘ਚ ਕਟੌਤੀ ਨਾਲ ਸਭ ਬੱਚਿਆਂ ਨੂੰ ਮਿਲ ਸਕਦੀ ਹੈ ਸਿੱਖਿਆ- ਮਲਾਲਾ

-- 09 July,2015

ਓਸਲੋ, 9 ਜੁਲਾਈ -ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜਈ ਨੇ ਅੱਜ ਦੁਨੀਆ ਭਰ ਦੇ ਨੇਤਾਵਾਂ ਨੂੰ ਸੈਨਾ ਦੇ 8 ਦਿਨ ਦੇ ਖ਼ਰਚੇ ‘ਚ ਕਟੌਤੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ 12 ਸਾਲ ਦੀ ਉਮਰ ਦੇ ਸਭ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਸਕੇ | ਮਲਾਲਾ ਦੇ ਗੈਰ-ਲਾਭਕਾਰੀ ਸੰਗਠਨ ਮਲਾਲਾ ਫੰਡ ਦੇ ਅੰਕੜਿਆਂ ਅਨੁਸਾਰ ਸਕੂਲੀ ਸਿੱਖਿਆ ‘ਤੇ ਹਰ ਸਾਲ ਕਰੀਬ 39 ਅਰਬ ਡਾਲਰ ਦਾ ਖ਼ਰਚ ਆਵੇਗਾ | ਮਲਾਲਾ ਅਨੁਸਾਰ ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਦੁਨੀਆ ਭਰ ‘ਚ 39 ਅਰਬ ਡਾਲਰ ਕੇਵਲ 8 ਦਿਨਾਂ ‘ਚ ਫੌਜ ‘ਤੇ ਖ਼ਰਚ ਹੋ ਜਾਂਦਾ ਹੈ | ਓਸਲੋ ‘ਚ ਸੰਯੁਕਤ ਰਾਸ਼ਟਰ ਦੇ ਸਿੱਖਿਆ ਸੰਮੇਲਨ ‘ਚ ਮਲਾਲਾ ਨੇ ਕਿਹਾ ਕਿ ਇਹ ਅੰਕੜਾ ਵੇਖਣ ਨੂੰ ਵੱਡਾ ਲੱਗ ਸਕਦਾ ਹੈ ਪਰ ਅਸਲੀਅਤ ‘ਚ ਇਹ ਕੁਝ ਵੀ ਨਹੀਂ ਹੈ |

Facebook Comment
Project by : XtremeStudioz