Close
Menu

ਫ੍ਰਾਂਸ ਦੇ ਸਾਬਕਾ ਫੁੱਟਬਾਲ ਖਿਡਾਰੀ ਸਾਹਾ ਨੇ ਲਿਆ ਸੰਨਿਆਸ

-- 09 August,2013

efc__1281433726_Louis-Saha

ਲੰਡਨ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਫ੍ਰਾਂਸ ਵੱਲੋਂ ਕੌਮਾਂਤਰੀ ਫੁੱਟਬਾਲ ਖੇਡ ਚੁੱਕੇ ਸਟ੍ਰਾਈਕਰ ਲੂਈਸ ਸਾਹਾ ਨੇ ਸ਼ੁੱਕਰਵਾਰ ਨੂੰ ਆਪਣੇ 35ਵੇਂ ਜਨਮਦਿਨ ‘ਤੇ ਪੇਸ਼ਾਵਰ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਸਾਹਾ ਨੇ ਆਪਣੇ ਕੈਰੀਅਰ ਦਾ ਜ਼ਿਆਦਾਤਰ ਸਮਾਂ ਇੰਗਲੈਂਡ ‘ਚ ਗੁਜ਼ਾਰਿਆ ਅਤੇ ਨਿਊਕੈਸਲ, ਯੂਨਾਈਟਿਡ, ਐਵਰਟਨ, ਸਪਰਸ, ਸਦਰਲੈਂਡ ਵੱਲੋਂ ਖੇਡਦਾ ਰਿਹਾ। ਇਸ ਸਾਲ ਉਸ ਨੇ ਲਾਜ਼ੀਓ ਦੇ ਨਾਲ ਕਰਾਰ ਕੀਤਾ ਸੀ। ਸਾਹਾ ਨੇ ਸਾਲ 2000 ‘ਚ ਫਲਹਮ ਨਾਲ ਕਰਾਰ ਕੀਤਾ ਸੀ ਅਤੇ ਫਿਰ 144 ਮੈਚਾਂ ‘ਚ ਕੁੱਲ 64 ਗੋਲ ਕੀਤੇ ਸਨ। ਇਸ ਤੋਂ ਬਾਅਦ ਸਾਹਾ ਨੇ 2004 ‘ਚ ਮੈਨਚੈਸਟਰ ਯੂਨਾਈਟਿਡ ਵੱਲੋਂ ਖੇਡਦੇ ਹੋਏ 124 ਮੈਚਾਂ ‘ਚ 42 ਗੋਲ ਕੀਤੇ।

Facebook Comment
Project by : XtremeStudioz