Close
Menu

ਫ੍ਰੈਂਚ ਓਪਨ ‘ਚ ਅਸਲੀ ਦਾਅਵੇਦਾਰ ਰਹਿਣਗੀਆਂ ਸੇਰੇਨਾ ਤੇ ਸ਼ਾਰਾਪੋਵਾ

-- 22 May,2015

ਪੈਰਿਸ- ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਇਕ ਵਾਰ ਫਿਰ ਟੈਨਿਸ ਦੀ ਦੁਨੀਆ ਦੇ ਧਾਕੜ ਖਿਤਾਬ ‘ਤੇ ਕਬਜ਼ਾ ਕਰਨ ਲਈ ਇਕ-ਦੂਜੇ ਦੇ ਆਹਮੋ-ਸਾਮਹਣੇ ਹੋਣਗੇ ਪਰ ਮਹਿਲਾਵਾਂ ਵਿਚ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ ਰੂਸ ਦੀ ਮਾਰੀਆ ਸ਼ਾਰਾਪੋਵਾ ਖਿਤਾਬ ‘ਤੇ ਕਬਜ਼ਾ ਕਰਨ ਵਾਲਿਆਂ ਵਿਚ ਅਸਲੀ ਹੱਕਦਾਰ ਦੇ ਤੌਰ ‘ਤੇ ਦੇਖੀਆਂ ਜਾ ਰਹੀਆਂ ਹਨ।
19 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ 33 ਸਾਲਾ ਸੇਰੇਨਾ ਟੂਰਨਾਮੈਂਟ ਵਿਚ ਚੋਟੀ ਦਰਜਾ ਖਿਡਾਰੀ ਹੈ ਜਦਕਿ ਰੋਮ ਮਾਸਟਰਸ ਵਿਚ ਤੀਜੀ ਵਾਰ ਖਿਤਾਬ ਜਿੱਤ ਕੇ ਰੈਂਕਿੰਗ ਵਿਚ ਦੂਜੇ ਨੰਬਰ ‘ਤੇ ਪਹੁੰਚੀ ਸ਼ਾਰਾਪੋਵਾ ਦੋ ਵਾਰ ਫ੍ਰੈਂਚ ਓਪਨ ਵਿਚ ਖਿਤਾਬ ਜਿੱਤ ਚੁੱਕੀ ਹੈ ਤੇ ਫਿਲਹਾਲ ਪ੍ਰਦਰਸ਼ਨ ਤੇ ਜਿੱਤ ਦੇ ਮਾਮਲੇ ਵਿਚ ਆਪਣੇ ਕਰੀਅਰ ਦੇ ਸਰਵਸ੍ਰੇਸ਼ਟ ਦੌਰ ਵਿਚੋਂ ਲੰਘ ਰਹੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਅਨ ਓਪਨ ਦੇ ਮਹਿਲਾ ਸਿੰਗਲਜ਼ ਫਾਈਨਲ ਦੀ ਹੀ ਤਰ੍ਹਾਂ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਦੋਵੇਂ ਖਿਡਾਰਨਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ।
ਸੇਰੇਨਾ ਦਾ ਰਿਕਾਰਡ ਰੂਸੀ ਖਿਡਾਰੀ ਵਿਰੁੱਧ ਚੰਗਾ ਰਿਹਾ ਹੈ ਤੇ ਸਾਲ 2004 ਤੋਂ ਬਾਅਦ ਤੋਂ ਉਸਦਾ ਸ਼ਾਰਾਪੋਵਾ ਵਿਰੁੱਧ ਜਿੱਤ-ਹਾਰ ਦਾ ਰਿਕਾਰਡ 17-2 ਦਾ ਹੈ ਹਾਲਾਂਕਿ ਸ਼ਾਰਾਪੋਵਾ ਨੂੰ ਇਸ ਵਾਰ ਖਿਤਾਬ ‘ਤੇ ਕਬਜ਼ਾ ਕਰਨ ਨੂੰ ਲੈ ਕੇ ਕਾਫੀ ਆਤਮਵਿਸ਼ਵਾਸ ਹੈ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਸਥਿਤੀ ਵਿਚ ਹਾਂ ਤੇ ਸਰੀਰੀਕ ਰੂਪ ਨਾਲ ਵੀ ਮਜ਼ਬੂਤ ਹਾਂ ਤੇ ਮੈਂ ਫ੍ਰੈਂਚ ਓਫਨ ਲਈ ਵੀ ਕਾਫੀ ਤਿਆਰੀ ਕੀਤੀ ਹੈ।
ਦੂਜੇ ਪਾਸੇ ਅਮਰੀਕੀ ਖਿਡਾਰਨ ਅਜੇ ਪੂਰੀ ਤਰ੍ਹਾਂ ਫਿਟ ਦਿਖਾਈ ਨਹੀਂ ਦੇ ਰਹੀ ਹੈ ਤੇ ਮੈਡ੍ਰਿਡ ਓਪਨ ਵਿਚ ਲਗਾਤਾਰ 27 ਮੈਚਾਂ ਵਿਚ ਜਿੱਤ ਦਾ ਕ੍ਰਮ ਰੱਕਣ ਵਾਲੀ ਸੇਰੇਨਾ ਨੇ ਕੂਹਣੀ ਦੀ ਸੱਟ ਕਾਰਨ ਸੈਮੀਫਾਈਨਲ ਤੋਂ ਨਾਂ ਵਾਪਸ ਲੈ ਲਿਆ ਸੀ ਪਰ ਸੇਰੇਨਾ ਨੂੰ ਉਮੀਦ ਹੈ ਕਿ ਉਹ ਵਿਰੋਧੀ ਖਿਡਾਰੀਆਂ ਨੂੰ ਚੁਣੌਤੀ ਦੇ ਸਕਦੀ ਹੈ। ਉਸ ਨੇ ਕਿਹਾ ਕਿ ਮੈਂ ਜੇਕਰ ਖੇਡਦੀ ਰਹੀ ਤਾਂ ਸਥਿਤੀ ਖਰਾਬ ਹੋ ਜਾਂਦੀ।

Facebook Comment
Project by : XtremeStudioz