Close
Menu

ਫ੍ਰੈਂਚ ਓਪਨ ਦੇ ਸਿੰਗਲਜ਼ ‘ਤੇ ਕੋਈ ਭਾਰਤੀ ਨਹੀਂ ਹੋਵੇਗਾ

-- 23 May,2015

ਪੈਰਿਸ- ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਵਿਚ ਇਸ ਵਾਰ ਕਿਸੇ ਭਾਰਤੀ ਦੀ ਚੁਣੌਤੀ ਨਹੀਂ ਰਹੀ ਹੈ। ਫ੍ਰੈਂਚ ਓਪਨ ਦੇ ਕੁਆਲੀਫਾਇਰ ਵਿਚ ਦੇਸ਼ ਦੇ ਨੰਬਰ ਇਕ ਸਿੰਗਲਜ਼ ਖਿਡਾਰੀ ਯੂਕੀ ਭਾਂਵਰੀ ਦੀ ਹਾਰ ਦੇ ਨਾਲ ਭਾਰਤੀ ਚੁਣੌਤੀ ਖਤਮ ਹੋ ਗਈ ਹੈ।
ਵਿਸ਼ਵ ਵਿਚ 158ਵੇਂ ਨੰਬਰ ਦੇ ਖਿਡਾਰੀ ਯੂਕੀ ਨੂੰ ਜਰਮਨੀ ਦੇ ਟਿਮ ਪੁਏਤਜ ਹੱਥੋਂ ਪੁਰਸ਼ ਸਿੰਗਲਜ਼ ਕੁਆਲੀਫਾਇਰ ਵਿਚ ਦੂਜੇ ਦੌਰ ਵਿਚ 4-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਰਾਮਕੁਮਾਰ ਰਾਮਨਾਥਨ ਨੂੰ ਅਮਰੀਕਾ ਦੇ ਜਾਰੇਡ ਡੋਨਾਲਡਸਨ ਨੇ ਇਕਤਰਫਾ ਅੰਦਾਜ਼ ਵਿਚ 2-6, 0-6 ਨਾਲ ਹਰਾਇਆ।
ਸਾਲ ਦੇ ਦੂਜੇ ਗ੍ਰੈਂਡ ਸਲੈਮ ਵਿਚ ਸਿੰਗਲਜ ਵਿਚ ਭਾਰਤੀ ਚੁਣੌਤੀ ਖਤਮ ਹੋਣ ਤੋਂ ਬਾਅਦ ਮਹਿਲਾ ਡਬਲਜ਼ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰੀ ਸਾਨੀਆ ਮਿਰਜ਼ਾ ਤੇ ਪੁਰਸ਼ ਡਬਲਜ਼ ਵਿਚ ਰੋਹਨ ਬੋਪੰਨਾ ਦੀ ਚੁਣੌਤੀ ਰਹੇਗੀ।

Facebook Comment
Project by : XtremeStudioz