Close
Menu

ਫੜਨਵੀਸ ਮੰਤਰੀ ਮੰਡਲ ਦਾ ਵਿਸਥਾਰ ਕੱਲ੍ਹ

-- 04 December,2014

ਮੁੰਬਈ, ਸ਼ਿਵ ਸੈਨਾ ਨਾਲ ਸਬੰਧ ਠੀਕ ਹੋਣ ਦੇ ਬਾਅਦ ਮਹਾਰਾਸ਼ਟਰ ‘ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ਦਾ ਸ਼ੁੱਕਰਵਾਰ ਨੂੰ ਵਿਸਥਾਰ ਹੋਵੇਗਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਇਸ ਵਿਸਤਾਰ ‘ਚ ਉਹ ਆਪਣੀ ਪਾਰਟੀ ਭਾਜਪਾ ਦੇ ਵਿਧਾਇਕਾਂ ਨਾਲ ਸ਼ਿਵ ਸੈਨਾ ਦੇ 12 ਨੇਤਾਵਾਂ ਨੂੰ ਵੀ ਸ਼ਾਮਿਲ ਕਰਨਗੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਮੰਤਰੀ ਮੰਡਲ ਵਿਸਤਾਰ ‘ਚ ਸ਼ਿਵ ਸੈਨਾ ਦੇ ਪੰਜ ਮੈਂਬਰਾਂ ਨੂੰ ਕੈਬਨਿਟ ਮੰਤਰੀ ਅਤੇ 7 ਨੂੰ ਰਾਜ ਮੰਤਰੀ ਦੀ ਸਹੁੰ ਚੁਕਾਈ ਜਾਵੇਗੀ। ਇਸ ਦੇ ਨਾਲ ਹੀ ਭਾਜਪਾ ਵਲੋਂ 10 ਨਵੇਂ ਮੰਤਰੀ ਦੇਵੇਂਦਰ ਫੜਨਵੀਸ ਮੰਤਰੀ ਮੰਡਲ ‘ਚ ਸ਼ਾਮਿਲ ਹੋਣਗੇ। ਭਾਜਪਾ ਨੇ ਸ਼ਿਵ ਸੈਨਾ ਦੇ ਉਪ ਮੁੱਖ ਮੰਤਰੀ ਅਹੁਦੇ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਸਮਝਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਨੂੰ ਕੁਝ ਮਨਚਾਹੇ ਮੰਤਰਾਲੇ ਭਾਜਪਾ ਦੇ ਸਕਦੀ ਹੈ। ਸ਼ਿਵ ਸੈਨਾ ਤੋਂ ਕੈਬਨਿਟ ਮੰਤਰੀ ਬਣਨ ਵਾਲਿਆਂ ‘ਚ ਇਕਨਾਥ ਸ਼ਿੰਦੇ, ਰਾਮਦਾਸ ਕਦਮ, ਡਾ. ਸਾਵੰਤ, ਦਿਵਾਕਰ ਰਾਉਤੇ, ਰਾਜੇਸ਼ ਕਟਿਰਸਾਗਰ ਦਾ ਨਾਂਅ ਸ਼ਾਮਿਲ ਹੈ। ਇਸ ਦੇ ਇਲਾਵਾ ਰਾਜ ਮੰਤਰੀ ਦੇ ਰੂਪ ‘ਚ ਵਿਜੈ ਸ਼ਿਵਾਤਰੇ, ਦੀਪਕ ਕੇਸਰਕਰ, ਸੰਜੇ ਰਾਠੌਰ, ਰਾਜੇਸ਼ ਸ੍ਰੀਰਸਾਗਰ ਆਦਿ ਨੂੰ ਸਹੁੰ ਚੁਕਾਈ ਜਾਵੇਗੀ। ਪੱਤਰਕਾਰਾਂ ਵਲੋਂ ਮੰਤਰਾਲੇ ਸਬੰਧੀ ਵਿਵਾਦ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਵਿਭਾਗਾਂ ਦੀ ਵੰਡ ਨਹੀਂ ਹੋਈ ਹੈ ਤਾਂ ਤੁਸੀਂ ਇਸ ਸਬੰਧੀ ਕਿਸ ਤਰਾਂ ਅਨੁਮਾਨ ਲਾ ਸਕਦੇ ਹੋ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜਲਦੀ ਹੀ ਦੋਵੇਂ ਪਾਰਟੀਆਂ ਦੀ ਇਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀ ਰਾਜ ‘ਚ ਹੋਣ ਵਾਲੀਆਂ ਨਿਗਮ ਤੇ ਕਮੇਟੀ ਚੋਣਾਂ ਤੇ ਆਪਸੀ ਸਬੰਧਾਂ ‘ਤੇ ਨਜ਼ਰ ਰੱਖੇਗੀ।

Facebook Comment
Project by : XtremeStudioz