Close
Menu

ਫੰਡ ਇਕੱਤਰ ਕਰਨ ਲਈ ਅੱਜ ਵਿਦੇਸ਼ ਜਾਣਗੇ ਅਰਵਿੰਦ ਕੇਜਰੀਵਾਲ

-- 04 December,2014

ਨਵੀਂ ਦਿੱਲੀ, ਦਿੱਲੀ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਫੰਡ ਇਕੱਤਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਡਿਨਰ ਅਤੇ ਲੰਚ ਤੋਂ ਫੰਡ ਇਕੱਠਾ ਕਰਨ ਤੋਂ ਬਾਅਦ ਹੁਣ ਕੇਜਰੀਵਾਲ ਫੰਡ ਇਕੱਤਰ ਕਰਨ ਲਈ ਵਿਦੇਸ਼ ਜਾ ਰਹੇ ਹਨ। ਕੇਜਰੀਵਾਲ ਅੱਜ ਦੁਬਈ ਜਾ ਰਹੇ ਹਨ। ਜਿਥੋਂ ਉਹ ਦਿੱਲੀ ਚੋਣਾਂ ਲਈ ਫੰਡ ਇਕੱਤਰ ਕਰਨ ਦੀ ਕੋਸ਼ਿਸ਼ ਕਰਨਗੇ। ਵਿਦੇਸ਼ ਦੌਰੇ ‘ਤੇ ਕੇਜਰੀਵਾਲ ਆਪਣੇ ਦੋਸਤਾਂ ਅਤੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ। ਦੁਬਈ ਤੋਂ ਬਾਅਦ ਕੇਜਰੀਵਾਲ ਅਮਰੀਕਾ ਵੀ ਜਾਣਗੇ। ਕੇਜਰੀਵਾਲ 6 ਦਸੰਬਰ ਦੀ ਸ਼ਾਮ ਨੂੰ ਦੁਬਈ ਤੋਂ ਨਿਊਯਾਰਕ ਲਈ ਰਵਾਨਾ ਹੋਣਗੇ। ਅਮਰੀਕਾ ‘ਚ ਰਹਿ ਰਹੇ ਕੇਜਰੀਵਾਲ ਦੇ ਆਈ.ਆਈ.ਟੀ. ਦੇ ਦੋਸਤਾਂ ਨੇ ਨਿਊਯਾਰਕ ‘ਚ ਫੰਡ ਇਕੱਠਾ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਹੈ। ਇਸ ਪ੍ਰੋਗਰਾਮ ‘ਚ ਆਪ ਸੰਸਦ ਮੈਂਬਰ ਤੇ ਕਾਮੇਡੀ ਕਲਾਕਾਰ ਭਗਵੰਤ ਮਾਨ ਵੀ ਕੇਜਰੀਵਾਲ ਨਾਲ ਹੋਣਗੇ।

 

Facebook Comment
Project by : XtremeStudioz