Close
Menu

ਬਕਾਏ ਦੇ ਨਿਪਟਾਰੇ ਲਈ ਪ੍ਰੋਮੋਟਡ ਅਤੇ ਕਰਜ਼ਦਾਰ ਕੰਪਨੀਆਂ ਕੋਲ ਵਿਲੱਖਣ ਅਤੇ ਆਖ਼ਰੀ ਮੌਕਾ: ਸੁੰਦਰ ਸ਼ਾਮ ਅਰੋੜਾ

-- 01 March,2019

• ਓ.ਟੀ.ਐਸ. ਪਾਲਿਸੀ ਤਹਿਤ ਵਿਲੱਖਣ ਪਹਿਲਕਦਮੀ

• ਇਹ ਨੀਤੀ ਰੁਕੇ ਹੋਏ ਉਦਯੋਗਿਕ ਨਿਵੇਸ਼ ਅਤੇ ਮੌਜੂਦਾ ਉਦਯੋਗਾਂ ਦੀ ਮੁੜ ਸੁਰਜੀਤੀ ਲਈ ਵਧੇਰੇ ਮਦਦਗਾਰ ਸਾਬਤ ਹੋਵੇਗੀ 

ਚੰਡੀਗੜ•, 1 ਮਾਰਚ:

ਪੰਜਾਬ ਸਰਕਾਰ ਪ੍ਰੋਮੋਟਡ ਅਤੇ ਕਰਜ਼ਦਾਰ ਕੰਪਨੀਆਂ ਦੇ ਉੱਦਮੀਆਂ ਨੂੰ ਯਕਮੁਸ਼ਤ ਨਿਪਟਾਰਾ (ਵਨ ਟਾਈਮ ਸੈਟੇਲਮੈਂਟ)  ਨੀਤੀ-2018 ਜ਼ਰੀਏ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਆਈ.ਡੀ.ਸੀ.) ਅਤੇ ਪੰਜਾਬ ਵਿੱਤ ਕਾਰਪੋਰੇਸ਼ਨ (ਪੀ.ਐਫ.ਸੀ.) ਨਾਲ ਆਪਣੇ ਬਕਾਏ ਦੇ ਨਿਪਟਾਰੇ ਲਈ ਆਖ਼ਰੀ ਵਾਰ ਇੱਕ ਵਿਲੱਖਣ ਮੌਕਾ ਪ੍ਰਦਾਨ ਕਰ ਰਹੀ ਹੈ। ਇਹ ਨੀਤੀ 5 ਮਾਰਚ, 2019 ਤੱਕ ਖੁੱਲ•ੀ ਹੈ ਅਤੇ ਇਸ ਤੋਂ ਅੱਗੇ ਇਸ ਦੀ ਮਿਆਦ ਨਹੀਂ ਵਧਾਈ ਜਾਵੇਗੀ। ਇਹ ਜਾਣਕਾਰੀ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦਿੱਤੀ। 

ਸ੍ਰੀ ਅਰੋੜਾ ਨੇ ਕਿਹਾ ਕਿ ਪੀ.ਐਸ.ਆਈ.ਡੀ.ਸੀ. ਨੂੰ 3609.25 ਲੱਖ ਰੁਪਏ 3 ਪ੍ਰਸਤਾਵ ਈਕੁਇਟੀ ਲਈ ਅਤੇ 1703.55 ਲੱਖ ਰੁਪਏ ਦੇ 6 ਪ੍ਰਸਤਾਵ ਲੋਨ ਲਈ ਓ.ਟੀ.ਐਸ. ਪਾਲਿਸੀ ਦੇ ਤਹਿਤ ਪ੍ਰਾਪਤ ਹੋਏ ਹਨ। ਇਸੇ ਤਰ•ਾਂ ਪੀ.ਐਫ.ਸੀ. ਨੂੰ ਓ.ਟੀ.ਐਸ. ਪਾਲਿਸੀ ਦੇ ਤਹਿਤ ਲੋਨ ਲਈ 42 ਪ੍ਰਸਤਾਵ ਮਿਲੇ ਹਨ, ਜੋ 709.42 ਲੱਖ ਰੁਪਏ ਹਨ।    

ਉਦਯੋਗ ਤੇ ਵਣਜ ਮੰਤਰੀ ਨੇ ਕਿਹਾ ਕਿ ਇਹ ਨੀਤੀ ਰੁਕੇ ਹੋਏ ਉਦਯੋਗਿਕ ਨਿਵੇਸ਼ ਅਤੇ ਐਸੇਟਸ ਨੂੰ ਜਾਰੀ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗੀ ਤਾਂ ਜੋ ਇਨ•ਾਂ ਦੀ ਢੁੱਕਵੀਂ ਵਰਤੋਂ ਨਾਲ ਪੰਜਾਬ ਵਿੱਚ ਮੌਜੂਦਾ ਉਦਯੋਗਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਇਸ ਨਾਲ ਇਨ•ਾਂ ਕਾਰਪੋਰੇਸ਼ਨਾਂ ਦੀ ਮੁਕੱਦਮੇਬਾਜ਼ੀ ਘਟਾਉਣ ਅਤੇ ਇਨ•ਾਂ ਦੀਆਂ ਵਿਕਾਸ ਗਤੀਵਿਧੀਆਂ ਲਈ ਮਾਲੀਆ ਪੈਦਾ ਕਰਨ ਵਿੱਚ ਵੀ ਮਦਦ ਮਿਲੇਗੀ। 

ਸ੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਪੀ.ਐਸ.ਆਈ.ਡੀ.ਸੀ. ਅਤੇ ਪੀ.ਐਫ.ਸੀ. ਦੁਆਰਾ ਫਾਇਨਾਂਸਡ ਕੁਝ ਕੰਪਨੀਆਂ ਦੀ ਹਾਲਤ ਨਾਜ਼ੁਕ ਹੋ ਚੁੱਕੀ ਹੈ ਅਤੇ ਬੰਦ ਹੋ ਰਹੀਆਂ ਹਨ। ਕਾਰਪੋਰੇਸ਼ਨਾਂ ਵੱਲੋਂ ਐਸ.ਐਫ.ਸੀਜ਼ ਐਕਟ, 1951/ ਐਸ.ਏ.ਆਰ.ਐਫ.ਏ.ਈ.ਐਸ.ਆਈ. ਐਕਟ, 2002 ਦੇ ਸੈਕਸ਼ਨ 29 ਤਹਿਤ ਇਨ•ਾਂ ਕੰਪਨੀਆਂ ਦੇ ਐਸੇਟਸ ਟੇਕ ਓਵਰ ਕਰ ਲਏ ਗਏ ਹਨ। ਦੋਵੇਂ ਕਾਰਪੋਰੇਸ਼ਨਾਂ ਡਿਫਾਲਟਿੰਗ ਯੂਨਿਟਾਂ ਦੇ ਕੇਸ ਵਿੱਚ ਪੁੱਡਾ ਵੈੱਬਸਾਈਟ ਜ਼ਰੀਏ ਪ੍ਰਾਪਰਟੀਜ਼ ਦੀ ਈ-ਆਕਸ਼ਨ ਬਾਰੇ ਵਿਚਾਰ ਕਰ ਰਹੀਆਂ ਹਨ ਭਾਵੇਂ ਉਨ•ਾਂ ਵੱਲੋਂ ਰੁਚੀ ਦਿਖਾਈ ਗਈ ਹੋਵੇ, ਓ.ਟੀ.ਐਸ. ਪਾਲਿਸੀ ਤਹਿਤ ਬਕਾਏ ਦੇ ਨਿਪਟਾਰੇ ਦੇ ਮੌਕੇ ਦਾ ਲਾਭ ਨਾ ਲਿਆ ਗਿਆ ਹੋਵੇ। ਇਸੇ ਤਰ•ਾਂ ਦੀਆਂ ਕੁਝ ਕੰਪਨੀਆਂ ਜਿਨ•ਾਂ ਦੀ ਈ-ਆਕਸ਼ਨ ਕੀਤੀ ਜਾਣੀ ਹੈ ਉਨ•ਾਂ ਵਿੱਚ ਮੈਸਰਜ਼ ਅਸਟੈਕਸ ਵੂਲਨ ਮਿਲਜ਼ ਲਿਮਟਿਡ, ਮੈਸਰਜ਼ ਕਿਸਾਨ ਦੁੱਧ ਉਦਯੋਗ ਲਿਮਟਿਡ, ਮੈਸਰਜ਼ ਰਿਚਰਚ ਸਪਾਈਸ ਐਂਡ ਆਇਲ ਲਿਮਟਿਡ, ਮੈਸਰਜ਼ ਸੈਲੂਲੋਸਿਕਸ (ਪੀ)  ਲਿਮਟਿਡ, ਮੈਸਰਜ਼ ਪੰਜਾਬ ਫਾਈਟੋ ਕੈਮੀਕਲਜ਼ ਲਿਮਟਿਡ, ਕ੍ਰਿਸ਼ਨਾ ਇੰਜਨੀਅਰਿੰਗ ਵਰਕਜ਼ ਲਿਮਟਿਡ, ਫੌਰਚਿਊਨ ਡਰੱਗਜ਼ ਲਿਮਟਿਡ ਅਤੇ ਪੀ.ਐਫ.ਸੀ. ਨਾਲ ਸਬੰਧਤ ਮੈਸਰਜ਼ ਨੀਤੂ ਕਲਰ ਲੈਬ ਪ੍ਰਾਈਵੇਟ ਲਿਮਟਿਡ, ਮੈਰਸਜ਼ ਕਲਾਸਿਕ ਫੈਬਰਿਕਸ ਲਿਮਟਿਡ ਅਤੇ ਮੈਸਰਜ਼ ਮਾਡਰਨ ਐਗਰੋ ਨੱਟਸ ਆਦਿ ਸ਼ਾਮਲ ਹਨ।

Facebook Comment
Project by : XtremeStudioz