Close
Menu

ਬਜਟ ਇਜਲਾਸ ਨੂੰ ਉਮੀਦਾਂ ਨਾਲ ਦੇਖ ਰਿਹਾ ਹੈ ਦੇਸ਼ – ਮੋਦੀ

-- 22 February,2015

ਨਵੀਂ ਦਿੱਲੀ, ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾ ਸਰਕਾਰ ਨੇ ਅੱਜ ਸਹਿਯੋਗ ਲਈ ਵਿਰੋਧੀ ਦਲਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਮੁੱਦੇ ਦੇ ਹੱਲ ਲਈ ਚਰਚਾ ਲਈ ਇੱਛੁਕ ਹੈ ਤਾਂ ਜੋ ਇਹ ਇਜਲਾਸ ਲਾਭਕਾਰੀ ਹੋ ਸਕੇ। ਸਰਬ ਦਲ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਵਲੋਂ ਉਠਾਏ ਗਏ ਮੁੱਦਿਆਂ ‘ਤੇ ਸੰਸਦ ‘ਚ ਚਰਚਾ ਕਰਾਈ ਜਾਏਗੀ। ਪ੍ਰਧਾਨ ਮੰਤਰੀ ਨੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਬਜਟ ਇਜਲਾਸ ਨੂੰ ਉਮੀਦਾਂ ਤੇ ਤਾਂਘ ਨਾਲ ਦੇਖ ਰਿਹਾ ਹੈ।

Facebook Comment
Project by : XtremeStudioz