Close
Menu

ਬਜਟ ਨੇ ਆਮ ਲੋਕਾਂ ਨੂੰ ਨਜ਼ਰਅੰਦਾਜ ਕੀਤਾ : ਬਾਜਵਾ

-- 28 February,2015

ਚੰਡੀਗੜ,  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵਿੱਤ ਮੰਤਰੀ ਅਰੂਨ ਜੇਤਲੀ ਵੱਲੋਂ ਪੇਸ਼ ਕੀਤੇ ਬਜਟ ‘ਤੇ ਹਮਲਾ ਕਰਦਿਆਂ ਕਿਹਾ ਹੈ ਕਿ ਇਸ ਬਜਟ ‘ਚ ਆਮ ਲੋਕਾਂ ਨੂੰ ਪੂਰੀ ਤਰ•ਾਂ ਨਾਲ ਨਜਰਅੰਦਾਜ ਕੀਤਾ ਗਿਆ ਹੈ। ਇਹ ਉਦਾਸੀਨ ਤੇ ਦਿਸ਼ਾਹੀਣ ਬਜਟ ਹੈ ਅਤੇ ਇਕ ਸੈਕਟਰ ਨੂੰ ਫਾਇਦਾ ਪਹੁੰਚਾਉਂਦਾ ਹੈ।

ਇਕ ਬਿਆਨ ‘ਚ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਲੋਕਾਂ ਦੀ ਜ਼ਿੰਦਗੀ ਸੁਧਾਰਨ ਬਾਰੇ ਤਾਂ ਗੱਲਾਂ ਕਰਦੇ ਹਨ, ਪਰ ਬਜਟ ਤੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਇਹ ਦੇਸ਼ ਦੀ ਅਰਥ ਵਿਵਸਥਾ ਨੂੰ ਅਜਿਹੀ ਦਿਸ਼ਾ ‘ਚ ਲੈ ਕੇ ਜਾਵੇਗਾ। ਮੋਦੀ ਸਰਕਾਰ ਕੀਮਤਾਂ ‘ਤੇ ਕਾਬੂ ਪਾਉਣ ‘ਚ ਫੇਲ• ਰਹੀ ਹੈ, ਜਦਕਿ ਲੋਕ ਉਮੀਦ ਕਰ ਰਹੇ ਸਨ ਕਿ ਆਮਦਨ ਟੈਕਸ ਦੀ ਲਿਮਿਟ ਵਧਾ ਕੇ ਆਮ ਲੋਕਾਂ ਦੀ ਜੇਬ• ‘ਚ ਹੋਰ ਪੈਸੇ ਛੱਡੇ ਜਾਣਗੇ ਅਤੇ ਉਸਦੀ ਜੇਬ• ਨੂੰ ਵੱਧ ਰਹੀ ਮਹਿੰਗਾਈ ਮੁਤਾਬਿਕ ਬਣਾਇਆ ਜਾਵੇਗਾ।

ਪਰ 10 ਲੱਖ ਰੁਪਏ ਦਾ ਸੂਟ ਪਾਉਣ ਵਾਲੇ ਪ੍ਰਧਾਨ ਮੰਤਰੀ ਤੋਂ ਆਮ ਲੋਕਾਂ ਬਾਰੇ ਸੋਚਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ, ਭਾਵੇਂ ਉਹ ਖੁਦ ਇਕ ਸਧਾਰਨ ਪਰਿਵਾਰ ਨਾਲ ਸਬੰਧਤ ਹਨ।

ਇਹ ਬਜਟ ਪੂਰੀ ਤਰ•ਾਂ ਨਾਲ ਕਾਰਪੋਰੇਟ ਸੈਕਟਰ ਨੂੰ ਖੁਸ਼ ਕਰਦਾ ਹੈ, ਜਿਸਨੇ ਵੱਡੇ ਪੱਧਰ ‘ਤੇ ਭਾਜਪਾ ਦੇ ਚੋਣ ਪ੍ਰਚਾਰ ‘ਤੇ ਫੰਡ ਖਰਚਿਆ ਹੈ। ਇਹੋ ਕਾਰਨ ਹੈ ਕਿ ਇਸ ਸੈਕਟਰ ਨੇ ਬਜਟ ਨੂੰ ਬਿਗ ਬੈਂਗ ਬਜਟ ਕਹਿ ਕੇ ਇਸਦੀ ਸ਼ਲਾਘਾ ਕੀਤੀ ਹੈ।  ਪਰ ਜੇ ਆਮ ਲੋਕਾਂ ਦੀ ਗੱਲ ਕਰੀਏ, ਤਾਂ ਉਨ•ਾਂ ਵਾਸਤੇ ਇਸ ਬਜਟ ‘ਚ ਕੁਝ ਨਹੀਂ ਹੈ।

ਇਹ ਬਜਟ ਪੂਰੀ ਤਰ•ਾਂ ਨਾਲ ਵਰਤਮਾਨ ਸਰਕਾਰ ਦੀ ਆਰਥਿਕ ਸੋਚ ‘ਤੇ ਅਧਾਰਿਤ ਹੈ, ਜਿਹੜੀ ਜਮੀਨੀ ਪੱਧਰ ‘ਤੇ ਕੁਝ ਕੀਤੇ ਬਗੈਰ ਲੋਕਾਂ ਦੀਆਂ ਉਮੀਦਾਂ ਵਧਾਉਣ ਨਾਲ ਜ਼ਿਆਦਾ ਜੁੜੀ ਹੈ ਤੇ ਇਹ ਬਜਟ ਇਸ ਸੱਚਾਈ ਨੂੰ ਸਾਬਤ ਕਰਦਾ ਹੈ।

ਇਸ ਤੋਂ ਪਹਿਲਾਂ, ਇਸ ਸਰਾਕਰ ਦੇ ਸਾਰੇ ਫੈਸਲੇ ਕਿਸਾਨ ਵਿਰੋਧੀ ਸਨ ਅਤੇ ਇਹ ਬਜਟ ਇਸ ਅਗਵਾਈ ਦੀ ਸੋਚ ਨੂੰ ਪੇਸ਼ ਕਰਦਾ ਹੈ, ਜਿਸ ‘ਚ ਆਮ ਲੋਕਾਂ ਲਈ ਕੋਈ ਜਗ•ਾ ਨਹੀਂ ਹੈ। ਜਦਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਆਮ ਲੋਕਾਂ ਦੇ ਹਿੱਤ ਨੂੰ ਅੱਗੇ ਰੱਖਿਆ ਹੈ।

Facebook Comment
Project by : XtremeStudioz