Close
Menu

ਬਜਟ ਪ੍ਰਤੀਕ੍ਰਿਆ : ਆਮ ਲੋਕਾਂ ਲਈ ਖੁਸ਼ ਹੋਣ ਨੂੰ ਕੁਝ ਨਹੀਂ : ਕੈਪਟਨ ਅਮਰਿੰਦਰ

-- 28 February,2015

ਚੰਡੀਗੜ, ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਲੋਕਾਂ ਲਈ ਬਜਟ ਨੂੰ ਲੈ ਕੇ ਖੁਸ਼ ਹੋਣ ਵਾਸਤੇ ਕੁਝ ਨਹੀਂ ਹੈ। ਉਨ•ਾਂ ਨੇ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਵੱਲੋਂ ਅੱਜ ਪਾਰਲੀਮੈਂਟ ‘ਚ ਪੇਸ਼ ਕੀਤੇ ਗਏ ਬਜਟ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਬਜਟ ‘ਚ ਕੰਮਕਾਜ਼ੀ ਮੱਧ ਵਰਗ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਹੈ, ਕਿਉਂਕਿ ਆਮਦਨ ਟੈਕਸ ਦੀਆਂ ਸਲੈਬਾਂ ਹਾਲੇ ਵੀ ਸਮਾਨ ਹੀ ਹਨ।
ਇਸ ਲੜੀ ਹੇਠ ਜੇ ਤੁਸੀਂ ਆਮ ਤੇ ਮੱਧ ਵਰਗੀ ਲੋਕਾਂ ਨੂੰ ਬਜਟ ‘ਚ ਕੁਝ ਰਾਹਤ ਦਿੰਦੇ ਹੋ, ਤਾਂ ਉਸਨੂੰ ਪਾਪੁਲਰ ਬਜਟ ਕਿਹਾ ਜਾਂਦਾ ਹੈ ਤੇ ਜੇ ਤੁਸੀਂ ਕਾਰਪੋਰੇਟ ਤੇ ਬਿਜਨੇਸ ਘਰਾਣਿਆਂ ਨੂੰ ਜ਼ਿਆਦਾ ਰਾਹਤ ਦਿੰਦੇ ਹੋ, ਤਾਂ ਉਸਦੇ ਜ਼ਿਆਦਾ ਵਿਹਾਰਿਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਬਜਟ ਹੋਰਨਾਂ ਬਜਟਾਂ ਦੀ ਤਰ•ਾਂ ਪਾਪੁਲਰ ਹੈ, ਪਰ ਅੰਤਰ ਇਹ ਹੈ ਕਿ ਇਹ ਆਮ ਲੋਕਾਂ ਦੀ ਲਾਗਤ ‘ਤੇ ਵੱਡੇ ਉਦਯੋਗਿਕ ਘਰਾਣਿਆਂ ਲਈ ਪਾਪੁਲਰ ਹੈ।
ਇਸ ਬਜਟ ‘ਚ ਕਾਰਪੋਰੇਟ ਟੈਕਸ ਨੂੰ 5 ਪ੍ਰਤੀਸ਼ਤ ਘਟਾ ਕੇ ਉਦਯੋਗਿਕ ਘਰਾਣਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਪਰ ਆਮ ਤੇ ਸਧਾਰਨ ਟੈਕਸ ਅਦਾਕਾਰਾਂ ਨੂੰ ਅਜਿਹੀ ਕੋਈ ਰਾਹਤ ਨਹੀਂ ਦਿੱਤੀ ਗਈ।
ਸਾਬਕਾ ਮੁੱਖ ਮੰਤਰੀ ਨੇ ਮਨਰੇਗਾ ‘ਤੇ ਭਾਜਪਾ ਦੇ ਦੋਗਲੇਪਣ ‘ਤੇ ਸਵਾਲ ਕੀਤੇ ਹਨ। ਉਨ•ਾਂ ਨੇ ਕਿਹਾ ਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਰੇਗਾ ਨੂੰ ਕਾਂਗਰਸ ਦੀ ਗਲਤ ਨੀਤੀ ਦੱਸਦਿਆਂ ਉਸਦੀ ਅਲੋਚਨਾ ਕੀਤੀ ਸੀ ਤੇ ਅੱਜ ਉਨ•ਾਂ ਦੇ ਵਿੱਤ ਮੰਤਰੀ ਅਰੁਨ ਜੇਤਲੀ ਨੇ ਉਸੇ ਯੋਜਨਾ ਨੂੰ 5000 ਕਰੋੜ ਰੁਪਏ ਜ਼ਾਰੀ ਕਰਦਿਆਂ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਹ ਹੋ ਸਾਧਨ ਮੁਹੱਈਆ ਕਰਵਾਉਣਗੇ।

Facebook Comment
Project by : XtremeStudioz