Close
Menu

ਬਜਟ ਸੰਤੁਲਿਤ, ਵਿਕਾਸ ਮੁਖੀ, ਕਿਸਾਨ ਤੇ ਗਰੀਬ ਪੱਖੀ: ਢੀਂਡਸਾ

-- 28 February,2015

ਚੰਡੀਗੜ, ਪੰਜਾਬ ਦੇ ਵਿੱਤ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰੀ ਵਿੱਤ ਮੰਤਰੀ ਸ੍ਰ੍ਰੀ ਅਰੁਣ ਜੇਤਲੀ ਵੱਲੋਂ ਅੱਜ ਪੇਸ਼ ਕੀਤੇ ਬਜਟ ਨੂੰ ਕੁੱਲ ਮਿਲਾ ਕੇ ਸੰਤੁਲਤ ਅਤੇ ਵਿਕਾਸ ਮੁਖੀ ਦੱਸਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਸ. ਢੀਂਡਸਾ ਨੇ ਕਿਹਾ ਕਿ ਬਜਟ ਨਾਲ ਜਿੱਥੇ ਸਮਾਜਿਕ ਸੁਰੱਖਿਆ, ਖੇਤੀਬਾੜੀ ਤੇ ਪੇਂਡੂ ਖੇਤਰ ਨੂੰ ਹੁਲਾਰਾ ਮਿਲੇਗਾ ਉਥੇ ਨਿਵੇਸ਼ ਤੇ ਰੋਜ਼ਗਾਰ ਦੇ ਨਵੇਂ ਵਸੀਲੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬਜਟ ਜਿੱਥੇ ਕੁੱਲ ਮਿਲਾ ਕੇ ਦੇਸ਼ ਨੂੰ ਤਰੱਕੀ ਦੇ ਰਾਹ ਲੈ ਕੇ ਜਾਵੇਗਾ ਉਥੇ ਪੰਜਾਬ ਲਈ ਬਹੁਤ ਲਾਹੇਵੰਦ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਪੰਜਾਬ ਨੂੰ ਤਿੰਨ ਵੱਡੇ ਤੋਹਫੇ ਦਿੱਤੇ ਹਨ। ਪੰਜਾਬ ਵਿੱਚ ਏਮਜ਼ ਦੀ ਸਥਾਪਨਾ, ਅੰਮ੍ਰਿਤਸਰ ਵਿਖੇ ਪੋਸਟ ਗਰੈਜੂਏਟ ਹੌਰਟੀਕਲਚਰ ਸੈਂਟਰ ਸਥਾਪਤ ਕਰਨਾ ਅਤੇ ਅੰਮ੍ਰਿਤਸਰ ਦੇ ਇਤਿਹਾਸਕ ‘ਜਲ੍ਹਿਆ ਵਾਲਾ ਬਾਗ’ ਨੂੰ ਵਰਲਡ ਹੈਰੀਟੇਜ ਵਿੱਚ ਸ਼ਾਮਲ ਕਰਨਾ ਪੰਜਾਬ ਲਈ ਵੱਡੀ ਸੁਗਾਤ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਵੱਡੀ ਅਹਿਮੀਅਤ ਦਿੱਤੀ ਗਈ ਹੈ। ਮਾਈਕਰੋ ਸਿੰਜਾਈ ਲਈ 5300 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਅਤੇ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਬੋਰਡ ਲਈ 25 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਰਨ ਲਈ ਖੇਤੀਬਾੜੀ ਖੇਤਰ ਸਿੱਧਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਸਿੱਖਿਆ ਤੇ ਸਿਹਤ ਖੇਤਰ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਗਰੀਬਾਂ, ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਵਿਸ਼ੇਸ਼ ਰਿਆਇਤਾਂ ਗਈਆਂ ਹਨ ਜਿਨ੍ਹਾਂ ਵਿੱਚ ਆਮ ਲੋਕਾਂ ਲਈ ਸਿਰਫ 1 ਰੁਪਏ ਪ੍ਰਤੀ ਮਹੀਨਾ ਪ੍ਰੀਮੀਅਮ ਉਤੇ 2 ਲੱਖ ਰੁਪਏ ਦੁਰਘਟਨਾ ਬੀਮੇ ਦਾ ਪ੍ਰਬੰਧ ਸ਼ਾਮਲ ਹੈ।
ਸ. ਢੀਂਡਸਾ ਨੇ ਕਿਹਾ ਕਿ ਕਾਲੇ ਧਨ ਨੂੰ ਨਜਿੱਠਣ ਲਈ ਲਿਆ ਫੈਸਲਾ ਵੀ ਬਹੁਤ ਵਧੀਆ ਹੈ। ਉਨ੍ਹਾਂ ਸ੍ਰੀ ਜੇਤਲੀ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਮਾਈਕਰੋ ਯੂਨਿਟ ਡਿਵਲਪਮੈਂਟ ਰਿਫਾਇਨਰੀ ਏਜੰਸੀ (ਮੁਦਰਾ) ਬੈਂਕ ਨਾਲ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਛੋਟੇ ਉਦਮੀਆਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਲਈ ‘ਨਵੀਂ ਮੰਜ਼ਿਲ ਯੋਜਨਾ’ ਵੀ ਸ਼ਲਾਘਾਯੋਗ ਉਪਰਾਲਾ ਹੈ।
ਸੈਰ ਸਪਾਟਾ ਨੂੰ ਉਤਸ਼ਾਹਤ ਕਰਨ ਲਈ 43 ਦੀ ਬਜਾਏ ਹੁਣ 150 ਮੁਲਕਾਂ ਦੇ ਵਾਸੀਆਂ ਨੂੰ ‘ਆਨ ਅਰਾਈਵਲ ਵੀਜ਼ਾ’ ਦੀ ਸਹੂਲਤ ਦੇਣ ਨਾਲ ਪੰਜਾਬ ਨੂੰ ਸਿੱਧਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਟੈਕਸ ਛੋਟਾਂ ਵਿੱਚ ਅਹਿਮ ਵਰਗ ਨੂੰ ਸਹੂਲਤ ਦਿੰਦਿਆਂ ਸਿਹਤ ਬੀਮਾ ਉਤੇ ਟੈਕਸ ਵਿੱਚ 10 ਹਜ਼ਾਰ ਹੋਰ ਛੋਟ ਵਧਾਉਂਦਿਆਂ 15 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਕਰਨਾ ਅਤੇ ਪੈਨਸ਼ਨ ਫੰਡ ਉਤੇ ਟੈਕਸ ਵਿੱਚ 50 ਹਜ਼ਾਰ ਛੋਟ ਵਧਾ ਕੇ 1 ਲੱਖ ਤੋਂ ਡੇਢ ਲੱਖ ਰੁਪਏ ਤੱਕ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਬੁਨਿਆਦੀ ਢਾਂਚਾ, ਸੜਕੀ ਨੈਟਵਰਕ ਨੂੰ ਹੁਲਾਰਾ ਦੇਣਾ, ਹਰ ਪਰਿਵਾਰ ਨੂੰ ਘਰ, ਸੌਚਾਲਿਆ ਅਤੇ ਘਰ ਦੇ ਇਕ ਜੀਅ ਨੂੰ ਨੌਕਰੀ ਦੇਣਾ ਇਸ ਬਜਟ ਦੇ ਅਹਿਮ ਪੱਖ ਹਨ।

Facebook Comment
Project by : XtremeStudioz