Close
Menu

ਬਠਿੰਡਾ ‘ਚ ਗਰਮੀ ਕਾਰਨ ਦੋ ਮੌਤਾਂ

-- 29 June,2015

ਬਠਿੰਡਾ,  ਬਠਿੰਡਾ ਅਤੇ ਆਸ ਪਾਸ ਦੇ ਇਲਾਕੇ ਵਿਚ ਕਹਿਰ ਦੀ ਗਰਮੀ ਜਾਰੀ ਹੈ। ਅੱਜ ਦੁਪਿਹਰ ਸਮੇਂ ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ, ਇਸ ਦੌਰਾਨ ਅੱਜ ਗਰਮੀ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਹਾਰਾ ਜਨ ਸੇਵਾ ਬਠਿੰਡਾ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 3 ਵਿਖੇ 70 ਸਾਲਾ ਅਣਪਛਾਤੀ ਔਰਤ ਦੀ ਮੌਤ ਹੋ ਗਈ। ਉਸਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 4 ਤੇ ਇਕ ਅਣਪਛਾਤਾ ਵਿਅਕਤੀ ਜੋ ਭਿਖਾਰੀ ਜਾਪਦਾ ਹੈ ਦੀ ਗਰਮੀ ਲੱਗਣ ਨਾਲ ਮੌਤ ਹੋ ਗਈ। ਉਸਦੀ ਲਾਸ਼ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਪੋਸਟਮਾਰਟਮ ਲਈ ਰੇਲਵੇ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਲਿਆਂਦਾ।

Facebook Comment
Project by : XtremeStudioz