Close
Menu

ਬਦਸਲੂਕੀ ਬਾਰੇ ਬਾਦਲ ਦੇ ਬਿਆਨ ਦੀ ਨਿਖੇਧੀ

-- 19 May,2015

ਚੰਡੀਗੜ੍ਹ -ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੱਸਾਂ ’ਚ ਲੜਕੀਆਂ ਨਾਲ ਬਦਸਲੂਕੀ ਕਰਨ, ਧੱਕੇ ਦੇ ਕੇ ਥੱਲੇ ਸੁੱਟਣ, ਕਤਲ ਕਰਨ ਅਤੇ ਬੱਸਾਂ ਹੇਠ ਦੇ ਕੇ ਮਾਰਨ ਨੂੰ ਸਧਾਰਨ ਵਰਤਾਰਾ ਕਰਾਰ ਦੇਣ ਦੀ ਨਿਖੇਧੀ ਕੀਤੀ ਹੈ।
ਇੱਥੇ ਜਾਰੀ ਬਿਆਨ ਵਿੱਚ ੳੁਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਗੁੰਡਾਗਰਦੀ ਦਾ ਜੋ ਨੰਗਾ ਨਾਚ ਹੋ ਰਿਹਾ ਹੈ ਉਸ ਲਈ ਪ੍ਰਸ਼ਾਸਕ ਦੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹਨ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹਾ ਕਹਿਣ ਤੋਂ ਪਹਿਲਾ ਸੋਚ ਲੈਣਾ ਚਾਹੀਦਾ ਹੈ ਕਿ ਨਿੱਜੀ ਟਰਾਂਸਪੋਰਟ ਵਿੱਚ ਬਾਦਲ ਪਰਿਵਾਰ ਦੀ ਅਜਾਰੇਦਾਰੀ ਹੈ ਅਤੇ ਪਿਛਲੇ ਦਿਨੀਂ ਜੋ ਕੁਝ ਸਾਹਮਣੇ ਆਇਆ ਹੈ ਉਪ ਬਾਦਲ ਪਰਿਵਾਰ ਦੇ ਚਹੇਤਿਆਂ ਦੀਆਂ ਹੀ ਬੱਸਾਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਜਾਰੇਦਾਰ ਕੰਪਨੀਆਂ ਵੱਲੋਂ 16 ਮਈ ਨੂੰ ਬੱਸਾਂ ਦਾ ਕੀਤਾ ਗਿਆ ਚੱਕਾ ਜਾਮ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਕਾਢ ਸੀ ਅਤੇ ਉਸ ਨੂੰ ਸਫ਼ਲ ਬਣਾਉਣ ਵਿੱਚ ਸਰਕਾਰ ਦਾ ਰੋਲ ਜੱਗ ਜਾਹਰ ਹੋਇਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਜਦੋਂ ਤੋਂ ਅਕਾਲੀ-ਭਾਜਪਾ ਸਰਕਾਰ ਆਈ ਹੈ, ੳੁਦੋਂ ਤੋਂ ਸਿਆਸੀ ਪਾਰਟੀਆਂ ਦੀ ਪ੍ਰਸ਼ਾਸਨ ਵਿੱਚ ਦਖ਼ਲਅੰਦਾਜ਼ੀ ਪਹਿਲਾਂ ਨਾਲੋਂ ਵੱਧ ਗਈ ਹੈ। ਡੀ.ਐਸ.ਪੀ. ਤੱਕ ਕਈ ਵਾਰੀ ਉਪਰਲੇ ਅਧਿਕਾਰੀਆਂ ਦੀਆਂ ਹਦਾਇਤਾਂ ਨੂੰ ਦਰਕਿਨਾਰ ਕਰ ਕੇ ਹਲਕਾ ਇੰਚਾਰਜਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ।
ਪਿੰਡਾਂ ਵਿੱਚ ਅਕਾਲੀ ਪਾਰਟੀ ਨਾਲ ਸਬੰਧਤ ਪੰਚ ਸਰਪੰਚ ਥਾਣਿਆਂ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ।

Facebook Comment
Project by : XtremeStudioz