Close
Menu

ਬਦਾਯੂੰ ਕਾਂਡ: ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਦਾਖ਼ਲ

-- 11 December,2014

ਬਦਾਯੂੰ, ਸੀਬੀਆਈ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਬਦਾਯੂੰ ਸ਼ਹਿਰ ਵਿੱਚ ਦੋ ਲੜਕੀਆਂ ਦੀਆਂ ਮੌਤਾਂ ਦੇ ਮਾਮਲੇ ’ਚ ਅੱਜ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ। ਏਜੰਸੀ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਕਰਾਰ ਦਿੰਦਿਆਂ ਹੱਤਿਆ ਅਤੇ ਬਲਾਤਕਾਰ ਦੀ ਸੰਭਾਵਨਾ ਮੁੱਢੋਂ ਖਾਰਜ ਕਰ ਦਿੱਤੀ ਹੈ।
ਵਿਸ਼ੇਸ਼ ਜੱਜ ਅਨਿਲ ਕੁਮਾਰ ਦੀ ਅਦਾਲਤ ਵਿੱਚ ਰਿਪੋਰਟ ਦਾਖਲ ਕਰਦਿਆਂ ਜਾਂਚ ਏਜੰਸੀ ਨੇ ਆਖਿਆ ਕਿ ਉਸ ਨੂੰ ਅਜਿਹਾ ਕੋਈ ਫੋਰੈਂਸਿਕ ਜਾਂ ਵਾਕਿਆਤੀ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਸੰਕੇਤ ਮਿਲੇ ਕਿ ਇਹ ਬਲਾਤਕਾਰ ਤੇ ਹੱਤਿਆ ਦਾ ਮਾਮਲਾ ਸੀ ਜਿਵੇਂ ਕਿ ਉੱਤਰ ਪ੍ਰਦੇਸ਼ ਪੁਲੀਸ ਨੇ ਐਫਆਈਆਰ ਵਿੱਚ ਦਰਜ ਕੀਤਾ ਸੀ।
ਸਰਕਾਰੀ ਵਕੀਲ ਰਾਜੀਵ ਕੁਮਾਰ ਮੁਤਾਬਕ ਮਾਮਲੇ ’ਤੇ ਅਗਲੀ ਸੁਣਵਾਈ 6 ਜਨਵਰੀ ਨੂੰ ਕੀਤੀ ਜਾਵੇਗੀ। ਦੋਵੇਂ ਚਚੇਰੀਆਂ ਭੈਣਾਂ (ਉਮਰ 24 ਸਾਲ) ਦੀਆਂ ਲਾਸ਼ਾਂ 28 ਮਈ ਨੂੰ ਇਕ ਬਾਗ ਵਿੱਚ ਲਟਕਦੀਆਂ ਮਿਲੀਆਂ ਸਨ।

Facebook Comment
Project by : XtremeStudioz